ਐੱਸਬੀਆਈ ਨੇ ਹੋਮ ਲੋਨ ਦੀ ਵਿਆਜ ਦਰ ਘਟਾਈ


ਮੁੰਬਈ, 1 ਮਾਰਚ

ਮੁਲਕ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਸੋਮਵਾਰ ਨੂੰ ਹੋਮ ਲੋਨ ਦੀ ਵਿਆਜ ਦਰ 10 ਬੇਸਿਸ ਪੁਆਇੰਟ ਘਟਾਉਂਦਿਆਂ 6.70 ਫੀਸਦੀ ਕਰਨ ਦਾ ਐਲਾਨ ਕੀਤਾ ਹੈ। ਨਵੀਂ ਵਿਆਜ ਦਰ ਕਰਜ਼ੇ ਦੀ ਰਾਸ਼ੀ ਅਤੇ ਕਰਜ਼ਾ ਲੈਣ ਵਾਲੇ ਦੇ ਸਿੱਬਲ(ਸੀਆਈਬੀਆਈਐਲ) ‘ਤੇ ਅਧਾਰਤ ਹੋਵੇਗੀ ਅਤੇ ਇਸ ਯੋਜਨਾ ਦਾ ਲਾਭ 31 ਮਾਰਚ 2021 ਤਕ ਉਪਲਬਧ ਰਹੇਗਾ। ਬੇੇੇੈਂਕ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਸਲੋਨੀ ਨਾਰਾਇਣ ਨੇ ਕਿਹਾ, ”ਅਸੀਂ ਇਸ ਤਿਉਹਾਰੀ ਸੀਜ਼ਨ, ਖਾਸਕਰ ਹੋਲੀ ਦਾ ਲਾਭ ਉਠਾਉਣਾ ਚਾਹੁੰਦੇ ਹਾਂ। ” ਕਰਜ਼ੇ ‘ਤੇ ਕੋਈ ਪ੍ਰੋਸੈਸਿੰਗ ਫੀਸ ਨਹੀਂ ਲਈ ਜਾਵੇਗੀ। -ਏਜੰਸੀSource link