ਦਿੱਲੀ ਦੇ ਕੁੰਡਲੀ ਬਾਰਡਰ ’ਤੇ ਮੋਗਾ ਦਾ ਕਿਸਾਨ ਸ਼ਹੀਦ


ਮੋਹਿੰਦਰ ਸਿੰਘ ਰੱਤੀਆਂ
ਮੋਗਾ, 2 ਮਾਰਚ

ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਬਾਘਾਪੁਰਾਣਾ ਬਲਾਕ ਦੇ ਪ੍ਰਧਾਨ ਜ਼ੋਰਾ ਸਿੰਘ ਕੋਟਲਾ ਨੇ ਦੱਸਿਆ ਕਿ ਨੱਥੂਵਾਲਾ ਗਰਬੀ ਤੋਂ ਜੀਤ ਸਿੰਘ ਨੂੰ ਦਿੱਲੀ ਦੇ ਕੁੰਡਲੀ ਬਾਰਡਰ ‘ਤੇ ਤੁਰੇ ਜਾਂਦੇ ਨੂੰ ਤੇਜ਼ ਰਫਤਾਰ ਗੱਡੀ ਨੇ ਟੱਕਰ ਮਾਰ ਕੇ ਗੰਭੀਰ ਫੱਟੜ ਕਰ ਦਿੱਤਾ ਪਰ ਹਸਪਤਾਲ ਪੁੱਜਣ ਤੱਕ ਉਸ ਦੀ ਮੌਤ ਹੋ ਗਈ। ਲਾਸ਼ ਦਾ ਅੱਜ ਪੋਸਟਮਾਰਟਮ ਹੋਣ ਬਾਅਦ ਦੇਹ ਪਿੰਡ ਪੁੱਜੇਗੀ। 3 ਮਾਰਚ ਨੂੰ ਪਿੰਡ ਨੱਥੂਵਾਲਾ ਗਰਬੀ ਵਿਖੇ ਸਸਕਾਰ ਕੀਤਾ ਜਾਵੇਗਾ।Source link