ਕਾਠਮੰਡੂ: ਨੇਪਾਲ ਦੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ 7 ਮਾਰਚ ਨੂੰ ਸੰਸਦ ਦੀ ਪ੍ਰਤੀਨਿਧੀ ਸਭਾ ਦਾ ਸੈਸ਼ਨ ਬੁਲਾਇਆ ਹੈ। ਰਾਸ਼ਟਰਪਤੀ ਨੇ ਇਹ ਸੈਸ਼ਨ ਸੁਪਰੀਮ ਕੋਰਟ ਵੱਲੋਂ ਕੁਝ ਦਿਨ ਪਹਿਲਾਂ ਹੇਠਲੇ ਸਦਨ ਨੂੰ ਬਹਾਲ ਕਰਨ ਦੇ ਸੁਣਾੲੇ ਹੁਕਮ ਮਗਰੋਂ ਬੁਲਾਇਆ ਹੈ। 275 ਮੈਂਬਰੀ ਹੇਠਲੇ ਸਦਨ ਦਾ ਸੈਸ਼ਨ 7 ਮਾਰਚ ਨੂੰ ਸ਼ਾਮ 4 ਵਜੇ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਲੰਘੇ ਵਰ੍ਹੇ 20 ਦਸੰਬਰ ਨੂੰ ਪ੍ਰਧਾਨ ਮੰਤਰੀ ਕੇ.ਪੀ. ਓਲੀ ਨੇ ਸਦਨ ਭੰਗ ਕਰਨ ਦੀ ਸਿਫਾਰਸ਼ ਕੀਤੀ ਸੀ। ਜਦਕਿ ਸੁਪਰੀਮ ਕੋਰਟ ਨੇ ਪਿਛਲੇ ਹਫ਼ਤੇ ਸ੍ਰੀ ਓਲੀ ਦੀ ਉਕਤ ਨੂੰ ਸਿਫਾਰਸ਼ ਨੂੰ ਰੱਦ ਕਰਦਿਆਂ 13 ਦਿਨਾਂ ‘ਚ ਹੇਠਲੇ ਸਦਨ ਦਾ ਸੈਸ਼ਨ ਸੱਦਣ ਦੇ ਹੁਕਮ ਦਿੱਤੇ ਸਨ। -ਪੀਟੀਆਈ