ਨਵੀਂ ਦਿੱਲੀ, 2 ਮਾਰਚ
ਸੰਸਦ ਦੇ ਦੋਵੇਂ ਸਦਨਾਂ ਦੇ ਅਧਿਕਾਰੀਆਂ ਨੇ ਲੋਕ ਸਭਾ ਟੀਵੀ ਅਤੇ ਰਾਜ ਸਭਾ ਟੀਵੀ ਨੂੰ ਮਿਲਾ ਕੇ ਸੰਸਦ ਟੀਵੀ ਬਣਾਉਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਲਈ ਸੇਵਾਮੁਕਤ ਆਈਏਐੱਸ ਅਧਿਕਾਰੀ ਰਵੀ ਕਪੂਰ ਨੂੰ ਇਕ ਸਾਲ ਲਈ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨਿਯੁਕਤ ਕੀਤਾ ਹੈ। ਲੋਕ ਸਭਾ ਸਕੱਤਰੇਤ ਤੋਂ ਜਾਰੀ ਸਰਕੂਲਰ ਅਨੁਸਾਰ ਕਪੂਰ ਨੂੰ ਪਹਿਲੀ ਮਾਰਚ ਤੋਂ ਇਸ ਅਹੁਦੇ ਲਈ ਸਾਲ ਲਈ ਨਿਯੁਕਤ ਕੀਤਾ ਗਿਆ ਹੈ। ਸਕੂਲਰ ਮੁਤਾਬਕ ਦੋਵਾਂ ਚੈਨਲਾਂ ਨੂੰ ਮਿਲਾ ਕੇ ਇਕ ਟੀਵੀ ਚੈਨਲ ਬਣਾਇਆ ਜਾ ਰਿਹਾ ਹੈ। ਇਸ ਲਈ ਰਵੀ ਕਪੂਰ ਨੂੰ ਸੀਈਓ ਨਿਯੁਕਤ ਕੀਤਾ ਗਿਆ ਹੈ। ਇਹ ਦੋਵੇਂ ਚੈਨਲ ਇਕ ਬਣ ਰਹੇ ਹਨ ਪਰ ਇਹ ਦੋ ਮੰਚਾਂ ‘ਤੇ ਕੰਮ ਕਰਦਾ ਰਹੇਗਾ। ਇਕ ਵਿੱਚ ਲੋਕ ਸਭਾ ਤੇ ਦੂਜੇ ਵਿੱਚ ਰਾਜ ਸਭਾ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ। ਦੋਵਾਂ ਚੈਨਨਾ ਰਲਾਉਣ ਕਾਰਨ ਕੁੱਝ ਬੱਚਤ ਹੋਵੇਗੀ ਤੇ ਇਸ ਕਾਰਨ ਕੁੱਝ ਮੁਲਾਜ਼ਮਾਂ ਦੀ ਛਾਂਟੀ ਵੀ ਕੀਤੀ ਜਾਵੇਗੀ।