ਭੀਮਾ ਕੋਰੇਗਾਓਂ ਮਾਮਲਾ: ਅਦਾਲਤ ਨੇ ਨੌਲੱਖਾ ਦੀ ਅਰਜ਼ੀ ’ਤੇ ਐੱਨਆਈਏ ਤੋਂ ਜਵਾਬ ਮੰਗਿਆ

ਭੀਮਾ ਕੋਰੇਗਾਓਂ ਮਾਮਲਾ: ਅਦਾਲਤ ਨੇ ਨੌਲੱਖਾ ਦੀ ਅਰਜ਼ੀ ’ਤੇ ਐੱਨਆਈਏ ਤੋਂ ਜਵਾਬ ਮੰਗਿਆ


ਨਵੀਂ ਦਿੱਲੀ, 3 ਮਾਰਚ

ਸੁਪਰੀਮ ਕੋਰਟ ਨੇ ਐਲਗਾਰ ਪਰਿਸ਼ਦ-ਮਾਓਵਾਦੀ ਸਬੰਧਾਂ ਦੇ ਕਥਿਤ ਮਾਮਲੇ ਵਿੱਚ ਸਮਾਜਿਕ ਕਾਰਕੁਨ ਗੌਤਮ ਨੌਲੱਖਾ ਦੀ ਜ਼ਮਾਨਤ ਅਰਜ਼ੀ ‘ਤੇ ਅੱਜ ਕੌਮੀ ਜਾਂਚ ਏਜੰਸੀ ਤੋਂ ਜਵਾਬ ਮੰਗਿਆ ਹੈ। ਜਸਟਿਸ ਯੂ ਯੂ ਲਲਿਤ ਦੀ ਅਗਵਾਈ ਵਾਲੇ ਬੈਂਚ ਨੇ ਨੌਲੱਖਾ ਦੀ ਅਰਜ਼ੀ ‘ਤੇ ਜਾਂਚ ਏਜੰਸੀ ਨੂੰ ਨੋਟਿਸ ਜਾਰੀ ਕੀਤਾ ਹੈ। ਨੌਲੱਖਾ ਨੇ ਬੰਬੇ ਹਾਈ ਕੋਰਟ ਦੇ ਆਦੇਸ਼ ਖ਼ਿਲਾਫ਼ ਸਿਖਰਲੀ ਅਦਾਲਤ ਵਿੱਚ ਅਪੀਲ ਕੀਤੀ ਸੀ। ਹਾਈ ਕੋਰਟ ਨੇ ਅੱਠ ਫਰਵਰੀ ਨੂੰ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਬੈਂਚ ਨੇ ਨੌਲੱਖਾ ਦੇ ਵਕੀਲ ਕਪਿਲ ਸਿੱਬਲ ਦੀਆਂ ਗੱਲਾਂ ਸੰਖੇਪ ਵਿੱਚ ਸੁਣੀਆਂ ਤੇ ਐੱਨਆਈਏ ਤੋਂ 15 ਮਾਰਚ ਤੱਕ ਜਵਾਬ ਮੰਗਿਆ। -ਪੀਟੀਆਈ



Source link