ਬਰੇਸ਼ੀਆ ’ਚ ਭੇਤ-ਭਰੀ ਹਾਲਤ ਵਿੱਚ ਹਰਿਆਣਵੀ ਦੀ ਮੌਤ

ਬਰੇਸ਼ੀਆ ’ਚ ਭੇਤ-ਭਰੀ ਹਾਲਤ ਵਿੱਚ ਹਰਿਆਣਵੀ ਦੀ ਮੌਤ
ਬਰੇਸ਼ੀਆ ’ਚ ਭੇਤ-ਭਰੀ ਹਾਲਤ ਵਿੱਚ ਹਰਿਆਣਵੀ ਦੀ ਮੌਤ

ਵਿੱਕੀ ਬਟਾਲਾ
ਰੋਮ, 3 ਮਾਰਚ

ਬਰੇਸ਼ੀਆ ਸ਼ਹਿਰ ਵਿੱਚ ਬੀਤੀ ਰਾਤ ਇੱਕ ਭਾਰਤੀ ਨੌਜਵਾਨ ਦੀ ਭੇਤ-ਭਰੀ ਹਾਲਤ ‘ਚ ਮੌਤ ਹੋ ਗਈ। ਮ੍ਰਿਤਕ ਮਨਦੀਪ ਸਿੰਘ (40) ਹਰਿਆਣਾ ਦੇ ਪਿੰਡ ਹਾਂਸਲਾ ਦਾ ਵਸਨੀਕ ਸੀ। ਮਨਦੀਪ ਸਿੰਘ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਕਿਸੇ ਦੋਸਤ ਨੂੰ ਮਿਲਣ ਬਰੇਸ਼ੀਆ ਆਇਆ ਸੀ ਪਰ ਉਹ ਉਨ੍ਹਾਂ ਦੇ ਘਰ ਦੇ ਬਾਹਰ ਹੀ ਡਿੱਗ ਪਿਆ। ਕੁਝ ਦੇਰ ਬਾਅਦ ਐਂਬੂਲੈਂਸ ਵੀ ਮੌਕੇ ‘ਤੇ ਪੁੱਜ ਗਈ। ਡਾਕਟਰੀ ਟੀਮ ਨੇ ਜਦੋਂ ਉਸ ਦਾ ਚੈੱਕਅੱਪ ਕੀਤਾ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਸ ਦੀ ਮੌਤ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ।Source link