ਰਈਆ: ਪੁੱਤ ਨੇ ਘੋਟਣਾ ਮਾਰ ਕੇ ਮਾਂ ਦਾ ਕਤਲ ਕੀਤਾ


ਦਵਿੰਦਰ ਸਿੰਘ ਭੰਗੂ

ਰਈਆ, 5 ਮਾਰਚ

ਅੱਜ ਇਸ ਕਸਬੇ ‘ਚ ਜੀਟੀ ਰੋਡ ‘ਤੇ ਮੋੜ ਚੀਮਾ ਬਾਠ ਸਾਹਮਣੇ ਘਰ ਵਿੱਚ ਪੁੱਤ ਨੇ ਆਪਣੀ ਮਾਂ ਦੇ ਸਿਰ ਵਿੱਚ ਘੋਟਣਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕਾ ਦੇ ਭਤੀਜੇ ਰਵਿੰਦਰ ਸਿੰਘ ਰਵੀ ਸਰਪੰਚ ਚੀਮਾ ਬਾਠ ਨੇ ਦੱਸਿਆ ਕਿ ਉਸ ਦੇ ਚਾਚੇ ਸਰਬਜੀਤ ਸਿੰਘ ਤੇ ਚਾਚੀ ਸਵਰਨਜੀਤ ਕੌਰ ਦੇ ਘਰ ਔਲਾਦ ਨਾ ਹੋਣ ਕਰਕੇ ਉਨ੍ਹਾਂ ਨੇ ਆਪਣੇ ਦਿਉਰ ਦੇ ਲੜਕੇ ਕੰਵਰਅਨਮੋਲਜੀਤ ਸਿੰਘ ਨੂੰ ਗੋਦ ਲਿਆ ਸੀ। ਇਸੇ ਦੌਰਾਨ ਕੰਵਰਅਨਮੋਲਜੀਤ ਦਿਮਾਗ਼ੀ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗਾ ਤੇ ਕਿਸੇ ਗੱਲੋਂ ਆਪਣੀ ਮਾਂ ਨਾਲ ਖ਼ਾਰ ਖਾਣ ਲੱਗਿਆ। ਇੱਕ ਵਾਰ ਪਹਿਲਾਂ ਵੀ ਉਸ ਨੇ ਹਮਲਾ ਕਰਕੇ ਮਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ। ਅੱਜ ਵੀ ਜਦ ਚਾਚਾ ਸਰਬਜੀਤ ਸਿੰਘ ਕਿਸੇ ਕੰਮ ਬਾਹਰ ਗਿਆ ਹੋਇਆ ਸੀ ਤਾਂ ਮਾਂ-ਪੁੱਤ ਤੇ ਮੁਲਜ਼ਮ ਦੀ ਪਤਨੀ ਘਰ ਵਿੱਚ ਸਨ। ਇਸ ਦੌਰਾਨ ਮੁਲਜ਼ਮ ਨੇ ਦਰਵਾਜ਼ਾ ਅੰਦਰ ਤੋਂ ਬੰਦ ਕਰਕੇ ਘੋਟਣਾ ਆਪਣੀ ਮਾਂ ਦੇ ਸਿਰ ਉੱਪਰ ਮਾਰਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।Source link