ਕਿਸਾਨ ਸੰਸਦ ਦੇ ਗੇਟ ’ਤੇ ਵੇਚਣਗੇ ਕਣਕ


ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 5 ਮਾਰਚ

ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਇਸ ਵਾਰ ਕਿਸਾਨ ਆਪਣੀ ਕਣਕ ਦੀ ਫਸਲ ਨੂੰ ਸੰਸਦ ਦੇ ਗੇਟ ‘ਤੇ ਵੇਚਣ ਲਈ ਟਰੈਕਟਰ-ਟਰਾਲੀਆਂ ਵਿੱਚ ਲੈ ਕੇ ਜਾਣਗੇ। ਉਨ੍ਹਾਂ ਕਿਹਾ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਕਿਸੇ ਵੀ ਥਾਂ ‘ਤੇ ਫਸਲਾਂ ਵੇਚਣ ਦਾ ਅਧਿਕਾਰ ਦਿੱਤਾ ਗਿਆ ਹੈ। ਅਜਿਹੀ ਸਥਿਤੀ ਉਹ ਦੇਸ਼ ਵਿੱਚ ਕਿਤੇ ਵੀ ਜਾ ਕੇ ਫਸਲ ਵੇਚ ਸਕਦਾ ਹੈ, ਜਿਸ ਕਰਕੇ ਕਿਸਾਨ ਟਰੈਕਟਰ-ਟਰਾਲੀਆਂ ਵਿੱਚ ਕਣਕ ਲੱਦ ਕੇ ਸੰਸਦ ਦੇ ਬਾਹਰ ਵੇਚਣਗੇ।

ਸ੍ਰੀ ਟਿਕੈਤ ਨੇ ਕਿਹਾ ਕਿ ਸੰਸਦ ਵੀ ਇੱਕ ਵੱਡਾ ਬਾਜ਼ਾਰ ਹੈ ਜਿੱਥੇ ਵਪਾਰੀ ਬੈਠੇ ਹਨ ਅਤੇ ਉੱਥੇ ਉਨ੍ਹਾਂ ਦੇ ਫਾਇਦੇ ਲਈ ਕਾਨੂੰਨ ਬਣਾਉਂਦੇ ਹਨ। ਉਨ੍ਹਾਂ ਕਿਹਾ, ‘ਸੰਸਦ ਨਿਆਂ ਦਾ ਸਭ ਤੋਂ ਵੱਡਾ ਮੰਦਰ ਹੈ ਅਤੇ ਅਸੀਂ ਨਿਆਂ ਲਈ ਸੰਸਦ ਜਾਵਾਂਗੇ ਜੇ ਪੁਲੀਸ ਰੋਕਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹ ਦੱਸਿਆ ਜਾਵੇਗਾ ਕਿ ਇਹ ਅੰਦੋਲਨ ਕਰਨ ਨਹੀਂ ਬਲਕਿ ਸੰਸਦ ‘ਚ ਕਣਕ ਵੇਚਣ ਜਾ ਰਹੇ ਹਨ। ਇਸ ਦੇ ਬਾਵਜੂਦ ਜੇਕਰ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਉਸੇ ਜਗ੍ਹਾ ਟੈਂਟ ਗੱਡ ਕੇ ਬੈਠ ਜਾਵਾਂਗੇ।’

ਬੀਕੇਯੂ ਨੇਤਾ ਰਾਕੇਸ਼ ਟਿਕੈਤ ਨੇ ਅੱਜ ਸਿੰਘੂ ਹੱਦ ‘ਤੇ ਪਹੁੰਚੇ ਅਤੇ ਕਿਹਾ ਕਿ ਕਿਸਾਨਾਂ ਨੇ ਗਰਮੀਆਂ ਲਈ ਪੂਰਾ ਪ੍ਰਬੰਧ ਕਰ ਲਿਆ ਹੈ। ਕਿਸਾਨੀ ਅੰਦੋਲਨ ਦੇ 100 ਦਿਨ ਪੂਰੇ ਹੋਣ ‘ਤੇ ਉਨ੍ਹਾਂ ਕਿਹਾ ਕਿ 22 ਜਨਵਰੀ ਤੋਂ ਬਾਅਦ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਹੋਈ। ਉਨ੍ਹਾਂ ਇੱਕ ਕਹਾਵਤ ਕਹੀ, ‘ਵਿਛੜਿਆ ਹੋਇਆ ਮੇਲੇ ਵਿੱਚ ਮਿਲਦਾ ਹੈ।’ ਸਰਕਾਰ ਨੇ ਠੰਢ ਵਿਚ ਗੱਲਬਾਤ ਖ਼ਤਮ ਕੀਤੀ ਸੀ, ਇਸ ਲਈ ਹੁਣ ਗੱਲਬਾਤ ਸਰਦੀਆਂ ਵਿੱਚ ਹੀ ਸ਼ੁਰੂ ਹੋਵੇਗੀ। ਅੰਦੋਲਨ ਸਰਦੀਆਂ ਤੱਕ ਚੱਲੇਗਾ ਅਤੇ ਕਿਸਾਨ ਇੱਥੇ ਹੀ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸ਼ਨਿਚਰਵਾਰ ਨੂੰ ਜਾਮ ਦੌਰਾਨ ਚੌਕਸ ਰਹਿਣਾ ਪਵੇਗਾ ਹੈ, ਕਿਉਂਕਿ ਸਰਕਾਰ ਪਹਿਲਾਂ ਵਾਂਗ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੇ ਤਰੀਕੇ ਲੱਭ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਬੰਗਾਲ ‘ਚ 12 ਤੋਂ 14 ਮਾਰਚ ਤਕ ਰਹਿਣਗੇ।Source link