ਭਾਰਤ ਨੇ ਚੌਥਾ ਟੈਸਟ ਪਾਰੀ ਤੇ 25 ਦੌੜਾਂ ਨਾਲ ਜਿੱਤ ਕੇ ਇੰਗਲੈਂਡ ਤੋਂ ਲੜੀ 3-1 ਨਾਲ ਜਿੱਤੀ


ਅਹਿਮਦਾਬਾਦ, 6 ਮਾਰਚ

ਇਥੇ ਭਾਰਤ ਨੇ ਚੌਥੇ ਤੇ ਆਖਰੀ ਕ੍ਰਿਕਟ ਟੈਸਟ ਮੈਚ ਵਿੱਚ ਇੰਗਲੈਂਡ ਨੂੰ ਇਕ ਪਾਰੀ ਤੇ 25 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ ਲੜੀ 3-1 ਨਾਲ ਜਿੱਤ ਲਈ।ਭਾਰਤੀ ਫਿਰਕੀ ਗੇਂਦਬਾਜ਼ਾਂ ਅਕਸ਼ਰ ਪਟੇਲ ਤੇ ਰਵੀਚੰਦਰਨ ਅਸ਼ਵਿਨ ਨੇ ਇਕ ਵਾਰ ਮੁੜ ਫਿਰਕੀ ਦਾ ਜਾਲ ਬੁਣ ਕੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਉਸ ਵਿੱਚ ਫਸਾ ਲਿਆ। ਦੋਵਾਂ ਨੇ ਪੰਜ ਬੱਲੇਬਾਜ਼ਾਂ ਨੂੰ ਦੋਹਰੇ ਅੰਕ ਤੱਕ ਪੁੱਜਣ ਨਹੀਂ ਦਿੱਤਾ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲੀ ਪਾਰੀ ਵਿੱਚ 365 ਦੌੜਾਂ ਬਣਾ ਕੇ 160 ਦੌੜਾਂ ਦੀ ਲੀਡ ਲੈ ਲਈ ਸੀ।Source link