ਅਰੁਣਾਚਲ ਪ੍ਰਦੇਸ਼ ਨਾਲ ਲੱਗਦੀ ਭਾਰਤੀ ਸਰਹੱਦ ਦੇ ਨੇੜੇ ਚੀਨ ਜੁਲਾਈ ਤੋਂ ਪਹਿਲਾਂ ਤਿੱਬਤ ਲਈ ਸ਼ੁਰੂ ਕਰੇਗਾ ਬੁਲੇਟ ਟਰੇਨ


ਪੇਈਚਿੰਗ, 7 ਮਾਰਚ

ਚੀਨ ਇਸ ਸਾਲ ਜੁਲਾਈ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ ਨਾਲ ਲੱਗਦੀ ਭਾਰਤੀ ਸਰਹੱਦ ਨੇੜੇ ਤਿੱਬਤ ਲਈ ਬੁਲੇਟ ਟਰੇਨਾਂ ਚਲਾਏਗਾ, ਜੋ ਸਾਰੇ ਪ੍ਰਾਂਤਾਂ ਲਈ ਤੇਜ਼ ਰਫਤਾਰ ਰੇਲ ਸੇਵਾਵਾਂ ਦੀ ਸ਼ੁਰੂਆਤ ਹੈ। ਚੀਨ ਦੀ ਸਰਕਾਰੀ ਰੇਲਵੇ ਸਮੂਹ ਕੰਪਨੀ ਲਿਮਟਿਡ ਦੇ ਬੋਰਡ ਦੇ ਚੇਅਰਮੈਨ ਲੂ ਦੋਂਗਫੂ ਨੇ ਦੱਸਿਆ ਕਿ 435 ਕਿਲੋਮੀਟਰ ਲੰਬੇ ਰੇਲ ਮਾਰਗ ‘ਤੇ ਬਿਜਲੀ ਨਾਲ ਰੇਲ ਗੱਡੀਆਂ ਚੱਲਣਗੀਆਂ।Source link