ਟਿਕੈਤ ਦੀਆਂ ਮੱਧ ਪ੍ਰਦੇਸ਼ ’ਚ ਰੈਲੀਆਂ ਅੱਜ ਤੋਂ


ਭੋਪਾਲ: ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਆਗੂ ਰਾਕੇਸ਼ ਸਿੰਘ ਟਿਕੈਤ ਸੋਮਵਾਰ ਤੋਂ ਮੱਧ ਪ੍ਰਦੇਸ਼ ‘ਚ ਤਿੰਨ ਰੈਲੀਆਂ ਕਰਕੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਨੂੰ ਸੰਬੋਧਨ ਕਰਨਗੇ। ਸੋਮਵਾਰ ਨੂੰ ਪਹਿਲੀ ਰੈਲੀ ਸ਼ਿਓਪੁਰ ‘ਚ ਹੋਵੇਗੀ। ਇਸੇ ਤਰ੍ਹਾਂ 14 ਮਾਰਚ ਨੂੰ ਰੀਵਾ ਅਤੇ 15 ਨੂੰ ਜਬਲਪੁਰ ‘ਚ ਰੈਲੀਆਂ ਕੀਤੀਆਂ ਜਾਣਗੀਆਂ। ਜਥੇਬੰਦੀ ਦੇ ਆਗੂ ਅਨਿਲ ਯਾਦਵ ਨੇ ਕਿਹਾ ਕਿ ਮੱਧ ਪ੍ਰਦੇਸ਼ ‘ਚ ਹੋਰ ਰੈਲੀਆਂ ਕਰਨ ਬਾਰੇ ਬਾਅਦ ‘ਚ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰਾਕੇਸ਼ ਟਿਕੈਤ ਮੱਧ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਕਰਨਾਟਕ ਅਤੇ ਤਿਲੰਗਾਨਾ ਦੇ ਦੌਰੇ ਕਰਨਗੇ। -ਪੀਟੀਆਈSource link