ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 8 ਮਾਰਚ
ਲੰਘੀ ਰਾਤ ਸਿੰਘੂ ਬਾਰਡਰ ‘ਤੇ ਕਥਿਤ ਗੋਲੀ ਚੱਲਣ ਦਾ ਦਾਅਵਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕਾਰ ਸਵਾਰ ਚਾਰ ਵਿਅਕਤੀਆਂ ਨੇ ਕਿਸਾਨਾਂ ‘ਤੇ ਤਿੰਨ ਗੋਲੀਆਂ ਚਲਾਈਆਂ। ਉਂਜ ਇਸ ਘਟਨਾ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਸਫ਼ੇਦ ਰੰਗ ਦੀ ਇਸ ਔਡੀ ਕਾਰ ‘ਤੇ ਚੰਡੀਗੜ੍ਹ ਦਾ ਨੰਬਰ ਦੱਸਿਆ ਜਾਂਦਾ ਹੈ। ਗੋਲੀ ਚੱਲਣ ਦੀ ਇਹ ਘਟਨਾ ਇਥੇ ਟੀਡੀਆਈ ਮਾਲ ਨਜ਼ਦੀਕ ਵਾਪਰੀ ਦੱਸੀ ਜਾਂਦੀ ਹੈ। ਜਦੋਂ ਕਾਰ ਸਵਾਰਾਂ ਨੇ ਗੋਲੀਆਂ ਚਲਾਈਆਂ, ਉਦੋਂ ਲੰਗਰ ਵਰਤਾਇਆ ਜਾ ਰਿਹਾ ਸੀ। ਪੁਲੀਸ ਨੂੰ ਸ਼ੱਕ ਹੈ ਕਿ ਗੋਲੀਆਂ ਚਲਾਉਣ ਵਾਲੇ ਕਾਰ ਸਵਾਰ ਪੰਜਾਬ ਤੋਂ ਸਨ।