ਬਠਿੰਡਾ: ਆਂਗਣਵਾੜੀ ਵਰਕਰਾਂ ’ਤੇ ਪੁਲੀਸ ਕੇਸ ਦਰਜ, ਮਿੰਨੀ ਸਕੱਤਰੇਤ ਅੱਗੇ ਧਰਨਾ

ਬਠਿੰਡਾ: ਆਂਗਣਵਾੜੀ ਵਰਕਰਾਂ ’ਤੇ ਪੁਲੀਸ ਕੇਸ ਦਰਜ, ਮਿੰਨੀ ਸਕੱਤਰੇਤ ਅੱਗੇ ਧਰਨਾ
ਬਠਿੰਡਾ: ਆਂਗਣਵਾੜੀ ਵਰਕਰਾਂ ’ਤੇ ਪੁਲੀਸ ਕੇਸ ਦਰਜ, ਮਿੰਨੀ ਸਕੱਤਰੇਤ ਅੱਗੇ ਧਰਨਾ


ਸ਼ਗਨ ਕਟਾਰੀਆ

ਬਠਿੰਡਾ, 10 ਮਾਰਚ

ਇਥੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਨਜ਼ਦੀਕ ਆਂਗਣਵਾੜੀ ਵਰਕਰਾਂ ਵੱਲੋਂ ਪ੍ਰਦਰਸ਼ਨ ਦੌਰਾਨ ਪੁਲੀਸ ‘ਤੇ ਗੰਭੀਰ ਦੋਸ਼ ਲਗਾਉਣ ਤੋਂ ਬਾਅਦ ਪੁਲੀਸ ਨੇ ਥਾਣਾ ਕੋਤਵਾਲੀ ‘ਚ ਆਂਗਣਵਾੜੀ ਵਰਕਰਾਂ ਹਰਗੋਬਿੰਦ ਕੌਰ, ਜਸਵੀਰ ਕੌਰ, ਮਲਕੀਤ ਕੌਰ ਸਮੇਤ 20-25 ਨਾ-ਮਾਲੂਮ ਹੋਰ ਵਰਕਰਾਂ ‘ਤੇ ਨੈਸ਼ਨਲ ਹਾਈਵੇਅ ‘ਤੇ ਟ੍ਰੈਫ਼ਿਕ ਜਾਮ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਪੁਲੀਸ ਦੇ ਬੀਤੇ ਦਿਨ ਦੇ ਕਥਿਤ ਮਾੜੇ ਰਵੱਈਏ ਤੇ ਉਲਟਾ ਪਰਚਾ ਦਰਜ ਕਰਨ ਖ਼ਿਲਾਫ਼ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾਈ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਵਿਚ ਮਿੰਨੀ ਸਕੱਤਰੇਤ ਸਾਹਮਣੇ ਧਰਨਾ ਦਿੱਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਵੱਖ-ਵੱਖ ਕੋਨਿਆਂ ‘ਚੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਧਰਨੇ ‘ਚ ਸ਼ਾਮਲ ਹੋਈਆਂ ਹਨ। ਹਰਗੋਬਿੰਦ ਕੌਰ ਤੇ ਸਾਥਣਾਂ ਵੱਲੋਂ ਧਰਨਾ ਪ੍ਰਦਰਸ਼ਨ ਦੌਰਾਨ ਮੰਗ ਉਠਾਈ ਜਾ ਰਹੀ ਹੈ ਕਿ ਬੀਤੇ ਦਿਨ ਪ੍ਰਦਰਸ਼ਨ ਦੌਰਾਨ ਮਹਿਲਾ ਆਂਗਣਵਾੜੀ ਵਰਕਰਾਂ ਨਾਲ ਜਿਸਮਾਨੀ ਛੇੜਛਾੜ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਐੱਸਐੱਸਪੀ ਵੱਲੋਂ ਢੁਕਵੀਂ ਕਾਨੂੰਨੀ ਤੇ ਵਿਭਾਗੀ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਬੀਤੇ ਦਿਨ ਰਜਿਸਟਰਡ ਹੋਏ ਕੇਸ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ। ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਆਂਗਣਵਾੜੀ ਵਰਕਰਾਂ ਕਿਸੇ ਵੀ ਕਿਸਮ ਦੇ ਸਰਕਾਰੀ ਜਬਰ ਅੱਗੇ ਝੁਕਣਗੀਆਂ ਨਹੀਂ ਅਤੇ ਹਰ ਜ਼ੁਲਮ ਦਾ ਟਾਕਰਾ ਸਿਰੜ ਸਬਰ ਤੇ ਸੰਤੋਖ ਨਾਲ ਦਿੱਤਾ ਜਾਵੇਗਾ।



Source link