ਦਿੱਲੀ ਪੁਲੀਸ ਵੱਲੋਂ ਨਿਹੰਗ ਜਥੇਬੰਦੀ ਦੇ ਧੜੇ ਦੇ ਮੁਖੀ ਨੂੰ ਮਾਰਨ ਦੀ ਸਾਜ਼ਿਸ਼ ਬੇਨਕਾਬ, ਦੋ ਕਾਬੂ


ਟ੍ਰਿਬਿਊਨ ਨਿਊਜ਼ ਸਰਵਿਸ

ਨਵੀਂ ਦਿੱਲੀ, 11 ਮਾਰਚ

ਦਿੱਲੀ ਪੁਲੀਸ ਨੇ ਨਿਹੰਗ ਜਥੇਬੰਦੀ ਦੇ ਇੱਕ ਧੜੇ ਦੇ ਮੁਖੀ ਨੂੰ ਮਾਰਨ ਦੀ ਸਾਜਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਵਿਸ਼ੇਸ਼ ਸੈੱਲ ਨੇ ਦੱਸਿਆ ਕਿ ਮਲਕੀਤ ਸਿੰਘ ਉਰਫ ਜੁਝਾਰ ਸਿੰਘ ਅਤੇ ਭੁਪਿੰਦਰ ਸਿੰਘ ਨੂੰ ਦਿੱਲੀ ਦੇ ਸ਼ਾਲੀਮਾਰ ਬਾਗ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਕੋਲੋਂ ਦੋ ਪਿਸਤੌਲ ਅਤੇ 20 ਕਾਰਤੂਸ ਬਰਾਮਦ ਕੀਤੇ ਗਏ ਹਨ।Source link