ਦੇਸ਼ ਭਰ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ ਮਹਾਸ਼ਿਵਰਾਤਰੀ


ਹਰਿਦੁਆਰ/ ਚੰਡੀਗੜ੍ਹ, 11 ਮਾਰਚ

ਅੱਜ ਦੇਸ਼ ਭਰ ਵਿੱਚ ਮਹਾਸ਼ਿਵਰਾਤਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਹਰਿਦੁਆਰ ਵਿੱਚ ਹਜ਼ਾਰਾਂ ਸ਼ਰਧਾਲੂਆਂ ਨੇ ਸਵੇਰੇ ਹਰ ਕੀ ਪਉੜੀ ‘ਤੇ ਇਸ਼ਨਾਨ ਕੀਤਾ। ਇਸ ਮੌਕੇ ਆਮ ਸ਼ਰਧਾਲੂਆਂ ਤੋਂ ਇਲਾਵਾ ਸਾਧੂ, ਸੰਤ ਤੇ ਅਖਾੜਿਆਂ ਨੇ ਵੀ ਇਸ਼ਨਾਨ ਕੀਤਾ। ਪੰਜਾਬ, ਹਰਿਆਣ ਤੇ ਚੰਡੀਗੜ੍ਹ ਵਿੱਚ ਵੀ ਇਸ ਤਿਓਹਾਰ ਨੂੰ ਲੋਕ ਉਤਸ਼ਾਹ ਨਾਲ ਮਨਾ ਰਹੇ ਹਨ। ਥਾਂ ਥਾਂ ਲੰਗਰ ਚੱਲ ਰਹੇ ਹਨ ਤੇ ਸ਼ਰਧਾਲੂ ਮੰਦਰਾਂ ਵਿੱਚ ਮੱਥਾ ਟੇਕ ਰਹੇ ਹਨ।Source link