ਪਹਿਲਾ ਸਿੱਖ ਸੈਨੇਟਰ: ਗੁਰਦੀਪ ਸਿੰਘ ਨੇ ਪਾਕਿਸਤਾਨ ਸੰਸਦ ਦੇ ਉਪਰਲੇ ਸਦਨ ਦੇ ਮੈਂਬਰ ਵਜੋਂ ਸਹੁੰ ਚੁੱਕੀ


ਇਸਲਾਮਾਬਾਦ, 12 ਮਾਰਚ

ਪਾਕਿਸਤਾਨ ਦੀ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਗੁਰਦੀਪ ਸਿੰਘ ਨੇ ਸ਼ੁੱਕਰਵਾਰ ਨੂੰ ਸੰਸਦ ਦੇ ਉਪਰਲੇ ਸਦਨ ਦੇ ਸੈਨੇਟਰ ਵਜੋਂ ਸਹੁੰ ਚੁੱਕੀ ਅਤੇ ਉਹ ਪਾਕਿਸਤਾਨ ਦੀ ਸੰਸਦ ਦੇ ਉਪਰਲੇ ਸਦਨ ਵਿਚ ਪਹਿਲੇ ਸਿੱਖ ਹਨ। ਸ੍ਰੀ ਗੁਰਦੀਪ ਸਿੰਘ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਉਮੀਦਵਾਰ ਸਨ। ਉਨ੍ਹਾਂ ਨੇ ਚੋਣ ਦੌਰਾਨ 145 ਮੈਂਬਰੀ ਸਦਨ ਵਿਚੋਂ 103 ਵੋਟਾਂ ਪ੍ਰਾਪਤ ਕੀਤੀਆਂ, ਜਦੋਂਕਿ ਜਮੀਅਤ ਉਲੇਮਾ-ਇਸਲਾਮ (ਫਜ਼ਲੂਰ) ਦੇ ਉਮੀਦਵਾਰ ਰਣਜੀਤ ਸਿੰਘ ਨੇ ਮਹਿਜ਼ 25 ਵੋਟਾਂ ਪ੍ਰਾਪਤ ਕੀਤੀਆਂ। ਅਵਾਮੀ ਨੈਸ਼ਨਲ ਪਾਰਟੀ ਦੇ ਆਸਿਫ ਭੱਟੀ ਨੂੰ 12 ਵੋਟਾਂ ਮਿਲੀਆਂ।Source link