ਮਿਤਾਲੀ ਰਾਜ ਬਣੀ ਦਸ ਹਜ਼ਾਰ ਦੌੜਾਂ ਬਣਾਉਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਕ੍ਰਿਕਟਰ


ਲਖਨਊ, 12 ਮਾਰਚ

ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਅਹਿਮ ਮੈਂਬਰ ਮਿਤਾਲੀ ਰਾਜ ਨੇ ਅੱਜ ਕੌਮਾਂਤਰੀ ਕ੍ਰਿਕਟ ਵਿਚ 10,000 ਦੌੜਾਂ ਪੂਰੀਆਂ ਕਰ ਲਈਆਂ ਤੇ ਅਜਿਹਾ ਕਰਨ ਵਾਲੀ ਉਹ ਭਾਰਤ ਦੀ ਪਹਿਲੀ ਤੇ ਦੁਨੀਆ ਦੀ ਦੂਜੀ ਖਿਡਾਰਨ ਬਣ ਗਈ ਹੈ। ਮਿਤਾਲੀ ਨੇ ਇਥੇ ਦੱਖਣੀ ਅਫਰੀਕਾ ਖ਼ਿਲਾਫ਼ ਤੀਜੇ ਕੌਮਾਂਤਰੀ ਇਕ ਦਿਨਾਂ ਮੈਚ ਵਿੱਚ 35ਵੀਂ ਦੌੜ ਪੂਰੀ ਕਰਕੇ ਇਹ ਪ੍ਰਾਪਤੀ ਹਾਸਲ ਕੀਤੀ। ਉਸ ਦੇ ਨਾਮ ਹੁਣ ਕੌਮਾਂਤਰੀ ਕ੍ਰਿਕਟ ਵਿੱਚ 10,001 ਦੌੜਾਂ ਹਨ। ਉਸ ਦੀ ਔਸਤ 46.73 ਹੈ। 38 ਸਾਲਾ ਮਿਤਾਲੀ ਤੋਂ ਪਹਿਲਾਂ ਇੰਗਲੈਂਡ ਸ਼ੈਰਲਟ ਐਡਵਰਡਜ਼ ਨੇ ਇਹ ਪ੍ਰਾਪਤੀ ਕੀਤੀ ਹੈ।Source link