ਕਰੋਨਾ: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਟੀਕਾ ਲਗਵਾਇਆ

ਕਰੋਨਾ: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਟੀਕਾ ਲਗਵਾਇਆ


ਚੰਡੀਗੜ੍ਹ, 13 ਮਾਰਚ

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਨੇ ਸ਼ਨਿਚਰਵਾਰ ਨੂੰ ਇੱਥੇ ਕਰੋਨਾ ਰੋਕੂ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ। ਸਪੀਕਰ ਰਾਣਾ ਨੇ ਇਹ ਟੀਕਾ ਇੱਥੇ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐੱਮਆਰ) ਦੇ ਟੀਕਾਕਰਨ ਨਹਿਰੂ ਹਸਪਤਾਲ ਐਕਸਟੈਂਸ਼ਨ ਵਿੱਚ ਲਗਵਾਇਆ। ਵੈਕਸੀਨ ਦੀ ਪਹਿਲੀ ਡੋਜ਼ ਲਗਵਾਉਣ ਮਗਰੋਂ ਖੁਸ਼ ਹੁੰਦਿਆਂ ਸ੍ਰੀ ਸਿੰਘ ਨੇ ਲੋਕਾਂ ਨੂੰ ਮੈਡੀਕਲ ਸਾਇੰਸ ‘ਚ ਯਕੀਨ ਰੱਖਣ ਅਤੇ ਟੀਕਾਕਰਨ ਮੁਹਿੰਮ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਪੀਜੀਆਈਐੱਮਆਰ ਵੱਲੋਂ ਜਾਰੀ ਬਿਆਨ ‘ਚ ਰਾਣਾ ਕੇ.ਪੀ. ਸਿੰਘ ਦੇ ਹਵਾਲੇ ਨਾਲ ਕਿਹਾ ਗਿਆ, ‘ਟੀਕਾਕਰਨ ਤੋਂ ਇਲਾਵਾ ਸਿਰਫ ਮਾਸਕ ਪਹਿਨ ਕੇ, ਹੱਥਾਂ ਦੀ ਸਫ਼ਾਈ ਤੇ ਸਮਾਜਿਕ ਦੂਰੀ ਰੱਖ ਕੇ ਹੀ ਕਰੋਨਾ ਲਾਗ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ।’ ਉਨ੍ਹਾਂ ਕਿਹਾ, ‘ਟੀਕਾ ਲਗਵਾ ਕੇ ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ।’ -ਪੀਟੀਆਈ



Source link