ਵਾਸ਼ਿੰਗਟਨ, 13 ਮਾਰਚ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਪਿਛਲੇ ਟਰੰਪ ਪ੍ਰਸ਼ਾਸਨ ਦੁਆਰਾ ਜਾਰੀ ਕੀਤੇ ਗਏ ਤਿੰਨ ਨੀਤੀਗਤ ਸਰਕੂਲਰਾਂ ‘ਤੇ ਮੁੜ ਵਿਚਾਰ ਕਰੇਗਾ ਜੋ ਐੱਚ-1 ਬੀ ਵਰਗੇ ਵਿਦੇਸ਼ੀ ਕਾਮਿਆਂ ਦੇ ਵੀਜ਼ਿਆਂ ‘ਤੇ ਇਤਰਾਜ਼ਾਂ ਬਾਰੇ ਹੈ। ਤਿੰਨੋਂ ਨੀਤੀਗਤ ਸਰਕੂਲਰ ਵਾਪਸ ਲੈ ਲਏ ਗਏ ਹਨ। ਇਸ ਨਾਲ ਵੱਡੀ ਗਿਣਤੀ ਵਿੱਚ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਰਾਹਤ ਮਿਲੇਗੀ।