ਦੇਸ਼ ’ਚ ਕਰੋਨਾ ਦੇ 24320 ਨਵੇਂ ਮਾਮਲੇ ਤੇ 161 ਮੌਤਾਂ, ਪੰਜਾਬ ’ਚ 22 ਜਾਨਾਂ ਗਈਆਂ

ਦੇਸ਼ ’ਚ ਕਰੋਨਾ ਦੇ 24320 ਨਵੇਂ ਮਾਮਲੇ ਤੇ 161 ਮੌਤਾਂ, ਪੰਜਾਬ ’ਚ 22 ਜਾਨਾਂ ਗਈਆਂ


ਨਵੀਂ ਦਿੱਲੀ, 14 ਮਾਰਚ

ਭਾਰਤ ਵਿਚ ਐਤਵਾਰ ਨੂੰ ਕਰੋਨਾ ਕਾਰਨ 25,320 ਨਵੇਂ ਕੇਸ ਸਾਹਮਣੇ ਆਏ, ਜੋ ਪਿਛਲੇ 84 ਦਿਨਾਂ ਵਿਚ ਸਭ ਤੋਂ ਵੱਧ ਹਨ। ਦੇਸ਼ ਵਿੱਚ ਹੁਣ ਤੱਕ ਕਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 1,13,59,048 ਹੋ। ਇਸ ਤੋਂ ਪਹਿਲਾਂ 20 ਦਸੰਬਰ ਨੂੰ ਕਰੋਨਾ ਦੇ 26,624 ਨਵੇਂ ਕੇਸ ਸਾਹਮਣੇ ਆਏ ਸਨ। ਬੀਤੇ ਚੌਵੀ ਘੰਟਿਆਂ ਦੌਰਾਨ ਕਰੋਨਾ ਕਾਰਨ 161 ਲੋਕਾਂ ਦੀ ਮੌਤ ਹੋ ਗਈ, ਜੋ ਪਿਛਲੇ 44 ਦਿਨਾਂ ਵਿਚ ਸਭ ਤੋਂ ਵੱਧ ਮੌਤਾਂ ਹਨ। ਦੇਸ਼ ਵਿਚ ਹੁਣ ਤੱਕ ਕੁਲ 1,58,607 ਲੋਕਾਂ ਦੀ ਲਾਗ ਕਾਰਨ ਮੌਤ ਹੋ ਚੁੱਕੀ ਹੈ। ਪੰਜਾਬ ਵਿੱਚ ਕਰੋਨਾ ਕਾਰਨ 22 ਮੌਤਾਂ ਹੋਈਆਂ ਹਨ।



Source link