ਯੈਗੌਂਨ, 14 ਮਾਰਚ
ਮਿਆਂਮਾਰ ‘ਚ ਫ਼ੌਜੀ ਸਾਸ਼ਨ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਅੱਜ ਸੁਰੱਖਿਆ ਬਲਾਂ ਦੀਆਂ ਗੋਲੀਆਂ ਲੱਗਣ ਕਾਰਨ 4 ਮੁਜ਼ਾਹਰਾਕਾਰੀਆਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਫ਼ੌਜ ਵੱਲੋਂ ਕੀਤੇ ਰਾਜ ਪਲਟੇ ਖ਼ਿਲਾਫ਼ ਦੇਸ਼ ‘ਚ ਲਗਾਤਾਰ ਰੋਸ ਮੁਜ਼ਾਹਰੇ ਹੋ ਹਨ। ਹਲੇਂਗ ਥਾਰ ਯਰ ‘ਚ ਰੋਸ ਮੁਜ਼ਾਹਰਿਆਂ ਦੀ ਕਰਵੇਜ ਕਰ ਰਹੇ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਦੋ ਮੁਜ਼ਹਾਰਾਕਾਰੀਆਂ ਦੀ ਮੌਤ ਯੈਂਗੌਨ ਵਿੱਚ ਹੋਈ ਹੈ, ਜਿਨ੍ਹਾਂ ਵਿੱਚੋਂ ਇੱਕ ਦੇ ਸਿਰ ਵਿੱਚ ਜਦਕਿ ਦੂਜੇ ਦੇ ਪੇਟ ਵਿੱਚ ਗੋਲੀ ਵੱਜੀ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਤੀਜੇ ਵਿਅਕਤੀ ਦੀ ਮੌਤ ਉੱਤਰੀ ਸ਼ਹਿਰ ਹਪਾਕਾਂਤ ‘ਚੋਂ ਉਦੋਂ ਹੋਈ, ਜਦੋਂ ਸੁਰੱਖਿਆ ਬਲਾਂ ਵੱਲੋਂ ਪ੍ਰਦਰਸ਼ਨਕਾਰੀਆਂ ਦੀ ਭੀੜ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਚੌਥੀ ਮੌਤ ਮੰਡਾਲੇ ‘ਚ ਇੱਕ ਔਰਤ ਦੀ ਹੋਈ, ਜਿਸ ਦੇ ਸਿਰ ਵਿੱਚ ਗੋਲੀ ਵੱਜੀ। ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਤਾਕਤ ਦੀ ਵਰਤੋਂ ਕਾਰਨ ਕਈ ਮੁਜ਼ਾਹਰਾਕਾਰੀ ਜ਼ਖ਼ਮੀ ਵੀ ਹੋਏ ਹਨ। ਮੁਜ਼ਹਰਾਕਾਰੀਆਂ ਵੱਲੋਂ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਬਹਾਲ ਅਤੇ ਮੁੱਖ ਨੇਤਾ ਆਂਗ ਸਾਂ ਸੂ ਕੀ ਸਣੇ ਨਜ਼ਰਬੰਦ ਹੋਰ ਨੇਤਾਵਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਜਾ ਰਹੀ ਹੈ। -ਏਜੰਸੀ