ਸਯੁਕਤ ਮੋਰਚੇ ਦੀ ਅਗਵਾਈ ’ਚ ਪੱਟੀ ਰੇਲਵੇ ਸਟੇਸ਼ਨ ’ਤੇ ਧਰਨਾ


ਬੇਅੰਤ ਸਿੰਘ ਸੰਧੂ

ਪੱਟੀ, 15 ਮਾਰਚ

ਨਿੱਜੀਕਰਨ ਅਤੇ ਕਾਰਪੋਰੇਟ ਵਿਰੋਧੀ ਦਿਵਸ ਮਨਾਉਦਿਆਂ ਸੰਯੁਕਤ ਮੋਰਚੇ ‘ਚ ਸ਼ਾਮਲ ਜਥੇਂਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ਰੇਲਵੇ ਸਟੇਸ਼ਨ ਪੱਟੀ ‘ਤੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਪ੍ਰਿਥੀਪਾਲ ਸਿੰਘ ਮਾੜੀਮੇਘਾ, ਮਾਸਟਰ ਦਲਜੀਤ ਸਿੰਘ ਕਾਰਜ ਸਿੰਘ ਘਰਿਆਲਾ, ਜਗੀਰੀ ਰਾਮ, ਬਲਦੇਵ ਸਿੰਘ, ਅਰਸਾਲ ਸਿੰਘ, ਧਰਮ ਸਿੰਘ ਪੱਟੀ, ਬੀਬੀ ਨਰਿੰਦਰ ਕੌਰ ਨੇ ਮੋਦੀ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਦਾ ਵਿਰੋਧ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਜਨਤਕ ਖੇਤਰ ਦੇ ਅਦਾਰਿਆਂ ਨੂੰ ਕਾਰਪੋਰੇਟਾਂ ਨੂੰ ਵੇਚਿਆ ਜਾ ਰਿਹਾ ਹੈ। ਮੋਦੀ ਸਰਕਾਰ ਨੇ ਅੰਡਾਨੀ ਅੰਬਾਨੀ ਸਮੇਤ ਹੋਰ ਕਾਰਪੋਰੇਟ ਅਦਾਰਿਆਂ ਲਈ ਖੇਤੀ ਕਨੂੰਨਾਂ ਸਮੇਤ ਕਈ ਲੋਕ ਮਾਰੂ ਕਾਨੂੰਨ ਬਣਾਏ ਹਨ ਜਿਸ ਨਾਲ ਦੇਸ਼ ਕਾਰਪੋਰੇਟ ਘਰਾਣਿਆਂ ਦਾ ਗੁਲਾਮ ਬਣ ਜਾਵੇਗਾ। ਦੇਸ਼ ਅੰਦਰ ਡੀਜ਼ਲ ,ਪੈਟਰੋਲ, ਰਸੋਈ ਗੈਸ ਸਮੇਤ ਘਰੇਲੂ ਲੋੜਾਂ ਦੀਆਂ ਵਸਤਾਂ ਮਹਿੰਗੀਆਂ ਹੋਣ ਕਾਰਨ ਆਮ ਲੋਕ ਦੋ ਵਕਤ ਦੀ ਰੋਟੀ ਲਈ ਤਰਲੋਮੱਛੀ ਹੋ ਰਹੇ ਹਨ। ਆਗੂਆਂ ਨੇ ਮੰਗ ਕੀਤੀ ਕਿ ਜਨਤਕ ਖੇਤਰ ਦੇ ਅਦਾਰਿਆਂ ਨੂੰ ਕਾਰਪੋਰੇਟ ਹੱਥਾਂ ਕੋਲੋਂ ਬਚਾਉਣ ਲਈ ਖੇਤੀ ਕਾਨੂੰਨਾਂ ਸਮੇਤ ਲੋਕ ਮਾਰੂ ਕਾਲੇ ਕਾਨੂੰਨਾਂ ਨੂੰ ਰੱਦ ਕਰ ਕੇ ਐੱਸਐੱਸਪੀ ਗਾਰੰਟੀ ਕਨੂੰਨ ਬਣਾਇਆ ਜਾਵੇ ਅਤੇ ਪੈਟਰੋਲ ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਤੁਰਤ ਘਟਾਈਆਂ ਜਾਣ।Source link