ਪੱਛਮੀ ਬੰਗਾਲ ਦੇ ਕਿਸਾਨਾਂ ਵੱਲੋਂ ਮੋਰਚੇ ਨੂੰ ਭਰਵਾਂ ਹੁੰਗਾਰਾ


ਨਵੀਂ ਦਿੱਲੀ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਆਪਣੇ ਤਿੰਨਾਂ ਦਿਨਾਂ ਦੇ ਦੌਰੇ ਦੌਰਾਨ ਪੱਛਮੀ ਬੰਗਾਲ ਦੇ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਕਿਸਾਨ ਆਗੂਆਂ ਨੇ ਅਸਾਮ ਦੇ ਗੁਹਾਟੀ ਤੇ ਕੋਟਨ ਯੂਨੀਵਰਸਿਟੀ ਵਿੱਚ ਯੋਗਿੰਦਰ ਯਾਦਵ, ਪਰਮਜੀਤ ਸਿੰਘ, ਡਾ. ਸੁਨੀਲਮ ਆਦਿ ਨੇ ਖੇਤੀ ਕਾਨੂੰਨਾਂ ਦੀਆਂ ਕਮੀਆਂ ਤੇ ਇਨ੍ਹਾਂ ਕਾਨੂੰਨਾਂ ਦੇ ਹੋਰ ਵਰਗਾਂ ਦੇ ਖੇਤਰਾਂ ਵਿੱਚ ਪੈਣ ਵਾਲੇ ਮਾੜੇ ਸਿੱਟਿਆਂ ਤੋਂ ਚੌਕਸ ਕੀਤਾ। ਗੁਰਨਾਮ ਸਿੰਘ ਚੜੂਨੀ, ਹਰਮੀਤ ਸਿੰਘ ਕਾਦੀਆਂ, ਡਾ. ਸੰਤੋਖ ਸਿੰਘ ਅਜਨਾਲਾ, ਰਾਮਜਨ ਚੌਧਰੀ, ਦੀਪਕ ਲਾਂਬਾ ਨੇ ਆਪਣੇ ਭਾਸ਼ਣਾਂ ਵਿੱਚ ਮੋਦੀ ਸਰਕਾਰ ਦੀਆਂ ਅਹਿਮ ਕੰਪਨੀਆਂ, ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਜ਼ਿਕਰ ਕੀਤਾ। ਉੱਥੋਂ ਦੇ ਕਿਸਾਨਾਂ ਨੇ ਕਿਹਾ ਕਿ ਲੋੜ ਪੈਣ ‘ਤੇ ਉਹ ਦਿੱਲੀ ਦੀਆਂ ਹੱਦਾਂ ਉਪਰ ਵੀ ਜਾਣ ਲਈ ਤਿਆਰ ਹਨ। ਪਰਮਜੀਤ ਸਿੰਘ ਨੇ ਦੱਸਿਆ ਕਿ 284 ਮੋਟਰਸਾਈਕਲਾਂ ਰਾਹੀਂ ਮੋਰਚੇ ਵੱਲੋਂ ਬੰਗਾਲੀਆਂ ਨੂੰ ਭੇਜੇ ਗਏ ਪੱਤਰ ਦੀਆਂ ਕਾਪੀਆਂ ਵੰਡੀਆਂ ਜਾ ਰਹੀਆਂ ਹਨ।Source link