ਲਹਿਰਾਗਾਗਾ: ਸਹੁਰੇ ਪਰਿਵਾਰ ਨੇ ਨੂੰਹ ਕੁੱਟ ਕੁੱਟ ਕੇ ਮਾਰੀ

ਲਹਿਰਾਗਾਗਾ: ਸਹੁਰੇ ਪਰਿਵਾਰ ਨੇ ਨੂੰਹ ਕੁੱਟ ਕੁੱਟ ਕੇ ਮਾਰੀ


ਰਮੇਸ਼ ਭਾਰਦਵਾਜ

ਲਹਿਰਾਗਾਗਾ, 16 ਮਾਰਚ

ਨੇੜਲੇ ਪਿੰਡ ਲਦਾਲ ‘ਚ ਵਿਆਹੁਤਾ ਦਲਿਤ ਔਰਤ ਨੂੰ ਸਹੁਰੇ ਪਰਿਵਾਰ ਵੱਲੋਂ ਕਥਿਤ ਤੌਰ ‘ਤੇ ਕਤਲ ਕਰ ਦਿੱਤਾ ਗਿਆ। ਥਾਣਾ ਸਦਰ ਦੇ ਮੁੱਖੀ ਇੰਸਪੈਕਟਰ ਵਿਜੈ ਪਾਲ ਨੇ ਦੱਸਿਆ ਕਿ 27 ਸਾਲ ਦੀ ਕੁਲਜੀਤ ਕੌਰ ਪੁੱਤਰੀ ਕਾਕਾ ਸਿੰਘ ਵਾਸੀ ਹੰਬਡਵਾਸ ਜਖੇਪਲ ਦਾ ਵਿਆਹ ਦਸ ਵਰ੍ਹੇ ਪਹਿਲਾਂ ਪਿੰਡ ਲਦਾਲ ਦੇ ਅਮਰੀਕ ਸਿੰਘ ਦੇ ਲੜਕੇ ਕੁਲਦੀਪ ਸਿੰਘ ਨਾਲ ਹੋਇਆ ਸੀ ਅਤੇ ਉਸ ਕੋਲ ਲੜਕਾ-ਲੜਕੀ ਪੈਦਾ ਹੋਏ ਪਰ ਕੁਲਦੀਪ ਸਿੰਘ ਦੇ ਕਿਸੇ ਹੋਰ ਔਰਤ ਨਾਲ ਕਥਿਤ ਨਾਲ ਸਬੰਧ ਹੋਣ ਕਾਰਨ ਘਰ ਵਿੱਚ ਕਲੇਸ਼ ਰਹਿੰਦਾ ਸੀ। ਇਸੇ ਕਾਰਨ ਸਹੁਰਿਆਂ ਨੇ ਕੁਲਜੀਤ ਕੌਰ ਮਮਤਾ ਦੀ ਕਥਿਤ ਕੁੱਟਮਾਰ ਕਰਕੇ ਮਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕਾ ਦੇ ਭਰਾ ਗੋਰਾ ਸਿੰਘ ਦੇ ਬਿਆਨ ‘ਤੇ ਪਤੀ ਕੁਲਦੀਪ ਸਿੰਘ, ਸਹੁਰੇ ਅਮਰੀਕ ਸਿੰਘ ਅਤੇ ਨਣਦ ਮਨਪ੍ਰੀਤ ਕੌਰ ਬੱਬੂ ਖ਼ਿਲਾਫ਼ ਕਤਲ ਦੀ ਧਾਰਾ 302 ,34 ਆਈਪੀਸੀ ਅਧੀਨ ਕੇਸ ਦਰਜ ਕਰਕੇ ਪੋਸਟਮਾਟਰਮ ਮਗਰੋਂ ਲਾਸ਼ ਵਾਰਸਾਂ ਨੂੰ ਸੌਪ ਦਿੱਤੀ ਹੈ।



Source link