ਅੰਬਾਨੀ ਘਰ ਨੇੜੇ ਧਮਾਕਾਖੇਜ਼ ਸਮੱਗਰੀ ਮਾਮਲੇ ’ਚ ਵਾਜ਼ੇ ਨੂੰ ਮਿਲ ਰਹੀ ਸੀ ਪਿੱਛੋਂ ਹਦਾਇਤ: ਐੱਨਆਈਏ

ਅੰਬਾਨੀ ਘਰ ਨੇੜੇ ਧਮਾਕਾਖੇਜ਼ ਸਮੱਗਰੀ ਮਾਮਲੇ ’ਚ ਵਾਜ਼ੇ ਨੂੰ ਮਿਲ ਰਹੀ ਸੀ ਪਿੱਛੋਂ ਹਦਾਇਤ: ਐੱਨਆਈਏ


ਨਵੀਂ ਦਿੱਲੀ, 17 ਮਾਰਚ

ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਮੁੰਬਈ ਘਰ ਦੇ ਨਜ਼ਦੀਕ ਜੈਲੇਟਿਨ ਛੜਾਂ ਮਿਲਣ ਦੇ ਮਾਮਲੇ ਵਿੱਚ ਐੱਨਆਈਏ ਵੱਲੋਂ ਇਹ ਦਾਅਵਾ ਕਰਨ ਨਾਲ ਨਵਾਂ ਮੋੜ ਆ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਸਾਜ਼ਿਸ਼ ਪਿੱਛੇ ਕੁਝ ‘ਹੋਰ ਲੋਕ’ ਵੀ ਸਨ ਤੇ ਉਹ ਪੁਲੀਸ ਅਧਿਕਾਰੀ ਸਚਿਨ ਵਾਜ਼ੇ ਨੂੰ ਕਥਿਤ ਤੌਰ ‘ਤੇ ਹਿਦਾਇਤ ਦੇ ਰਹੇ ਸਨ। ਕੇਸ ਦੀ ਜਾਂਚ ਵਿਚ ਸ਼ਾਮਲ ਅਧਿਕਾਰੀਆਂ ਨੇ ਦੱਸਿਆ ਕਿ ਵਾਜ਼ੇ “ਕੁਝ ਲੋਕਾਂ” ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ, ਜਿਸ ਦੀ ਅਜੇ ਜਾਂਚ-ਪੜਤਾਲ ਕੀਤੀ ਜਾਣੀ ਬਾਕੀ ਹੈ ਤੇ ਉਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ।



Source link