ਮੋਦੀ ਵੱਲੋਂ ਫਿਨਲੈਂਡ ਦੀ ਪ੍ਰਧਾਨ ਮੰਤਰੀ ਨਾਲ ਡਿਜੀਟਲ ਮੀਟਿੰਗ

ਮੋਦੀ ਵੱਲੋਂ ਫਿਨਲੈਂਡ ਦੀ ਪ੍ਰਧਾਨ ਮੰਤਰੀ ਨਾਲ ਡਿਜੀਟਲ ਮੀਟਿੰਗ
ਮੋਦੀ ਵੱਲੋਂ ਫਿਨਲੈਂਡ ਦੀ ਪ੍ਰਧਾਨ ਮੰਤਰੀ ਨਾਲ ਡਿਜੀਟਲ ਮੀਟਿੰਗ


ਨਵੀਂ ਦਿੱਲੀ, 16 ਮਾਰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਿਨਲੈਂਡ ਦੀ ਆਪਣੀ ਹਮਰੁਤਬਾ ਸਨਾ ਮਰੀਨ ਨਾਲ ਇੱਕ ਡਿਜੀਟਲ ਮੀਟਿੰਗ ਵਿੱਚ ਕਿਹਾ ਕਿ ਭਾਰਤ ਨੇ ਕਰੋਨਾਵਾਇਰਸ ਮਹਾਮਾਰੀ ਦੌਰਾਨ ਆਪਣੀਆਂ ਘਰੇਲੂ ਲੋੜਾਂ ਨੂੰ ਪੂਰਾ ਕਰਨ ਦੇ ਨਾਲ ਨਾਲ ਵਿਸ਼ਵ ਦੀਆਂ ਲੋੜਾਂ ਨੂੰ ਵੀ ਧਿਆਨ ਵਿੱਚ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵੱਲੋਂ ਤਿਆਰ ਕੋਵਿਡ-19 ਦੇ ਟੀਕੇ ਦੀਆਂ 5.8 ਕਰੋੜ ਤੋਂ ਵੱਧ ਖੁਰਾਕਾਂ ਹਾਲ ਹੀ ਦੇ ਹਫ਼ਤਿਆਂ ਦੌਰਾਨ ਲਗਪਗ 70 ਦੇਸ਼ਾਂ ਵਿੱਚ ਪਹੁੰਚੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਫਿਨਲੈਂਡ ਨਿਯਮ ਆਧਾਰਤ, ਪਾਰਦਰਸ਼ੀ, ਮਨੁੱਖੀ ਅਤੇ ਜਮਹੂਰੀ ਆਲਮੀ ਪ੍ਰਬੰਧ ਵਿੱਚ ਯਕੀਨ ਰੱਖਦੇ ਹਨ ਅਤੇ ਦੋਵਾਂ ਦੇਸ਼ਾਂ ਵਿਚਾਲੇ ਤਕਨੀਕੀ, ਖੋਜ, ਸਵੱਛ ਊਰਜਾ, ਵਾਤਾਵਰਨ, ਸਿੱਖਿਆ ਵਰਗੇ ਖੇਤਰਾਂ ਵਿੱਚ ਮਜ਼ਬੂਤ ਸਹਿਯੋਗ ਰਿਹਾ ਹੈ। -ਪੀਟੀਆਈSource link