‘ਐੱਮਐੱਸਪੀ ਲੁੱਟ ਕੈਲਕੁਲੇਟਰ’ ਸਰਕਾਰ ਦੇ ਦਾਅਵਿਆਂ ਦਾ ਕਰੇਗਾ ਪਰਦਾਫ਼ਾਸ਼

‘ਐੱਮਐੱਸਪੀ ਲੁੱਟ ਕੈਲਕੁਲੇਟਰ’ ਸਰਕਾਰ ਦੇ ਦਾਅਵਿਆਂ ਦਾ ਕਰੇਗਾ ਪਰਦਾਫ਼ਾਸ਼


ਨਵੀਂ ਦਿੱਲੀ, 18 ਮਾਰਚ

ਜੈ ਕਿਸਾਨ ਅੰਦੋਲਨ ਨੇ ਵੀਰਵਾਰ ਨੂੰ “ਐੱਮਐੱਸਪੀ ਲੁੱਟ ਕੈਲਕੁਲੇਟਰ” ਲਾਂਚ ਕੀਤਾ ਹੈ, ਜੋ ਘੱਟੋ ਘੱਟ ਸਮਰਥਨ ਮੁੱਲ ਤੋਂ ਹੇਠਾਂ ਫਸਲਾਂ ਵੇਚਣ ਨਾਲ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਹਿਸਾਬ ਲਗਾਏਗਾ। ‘ਜਨ ਕਿਸਾਨ ਅੰਦੋਲਨ’ ਦੇ ਰਾਸ਼ਟਰੀ ਕਨਵੀਨਰ ਅਵੀਕ ਸਾਹਾ ਦੇ ਅਨੁਸਾਰ ਕੈਲਕੁਲੇਟਰ ਹਰ ਦਿਨ ਨਵੇਂ ਅੰਕੜੇ ਸਾਂਝੇ ਕਰੇਗਾ ਜੋ ਫਸਲਾਂ ਦੀ ਵਿਕਰੀ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਿਸਾਨਾਂ ਨੂੰ ਹੋਏ ਨੁਕਸਾਨ ਨੂੰ ਦਰਸਾਉਂਣਗੇ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਸਰਕਾਰ ਦੇ ਉਸ ਕੁਪ੍ਰਚਾਰ ਦਾ ਪਰਦਾਫਾਸ਼ ਕਰਨਾ ਹੈ, ਜਿਸ ਵਿੱਚ ਦਾਅਵੇ ਕੀਤੇ ਜਾ ਰਹੇ ਹਨ ਕਿ ਕਿਸਾਨਾਂ ਨੂੰ ਸਰਕਾਰ ਵੱਲੋਂ ਤੈਅ ਐੱਮਐੱਸਪੀ ਮਿਲ ਰਹੀ ਹੈ।ਕੈਲਕੁਲੇਟਰ ਹਰ ਦਿਨ ਕਿਸਾਨਾਂ ਨੂੰ ਫਸਲ ਵੇਚਣ ਨਾਲ ਹੋਏ ਨੁਕਸਾਨ ਦਾ ਹਿਸਾਬ ਲਾਗੲਗੇ ਤੇ ਉਸ ਡਾਟਾ ਨੂੰ ਕਿਸਾਨ ਅੰਦੋਲਨ ਦੇ ਸੋਸ਼ਲ ਮੀਡੀਆ ਰਾਹੀਂ ਸਾਂਝਾ ਕੀਤਾ ਜਾਵੇਗਾ।



Source link