ਲਖਵੀਰ ਸਿੰਘ ਚੀਮਾ
ਟੱਲੇਵਾਲ, 18 ਮਾਰਚ
ਪਿੰਡ ਟੱਲੇਵਾਲ ਦੀ ਸੰਤ ਸੁੰਦਰ ਸਿੰਘ ਅਕਾਲੀ ਅਕੈਡਮੀ ਵਿੱਚ ਬੀਤੀ ਰਾਤ ਤਿੰਨ ਚੋਰ ਖੇਤਾਂ ਵਾਲੇ ਪਾਸੇ ਤੋਂ ਅਕੈਡਮੀ ਵਿੱਚ ਕੰਧ ਟੱਪ ਕੇ ਆਏ ਅਤੇ ਅਕਾਊਂਟੈਂਟ ਦੇ ਕਮਰੇ ਵਿਚਲੀ ਅਲਮਾਰੀ ਤੋੜ ਕੇ 30 ਲੱਖ ਰੁਪਏ ਚੋਰੀ ਕਰਕੇ ਫ਼ਰਾਰ ਹੋ ਗਏ। ਵਾਰਦਾਤ ਦਾ ਸਵੇਰ ਪਤਾ ਲੱਗਿਆ। ਅਕੈਡਮੀ ਪ੍ਰਬੰਧਕਾਂ ਅਤੇ ਸਟਾਫ਼ ਵਲੋਂ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਇਸ ਤੋਂ ਬਾਅਦ ਬਰਨਾਲਾ ਪੁਲੀਸ ਦੇ ਉੱਚ ਅਧਿਕਾਰੀ ਪੁੱਜੇ। ਪਤਾ ਲੱਗਿਆ ਹੈ ਕਿ ਚੋਰੀ ਹੋਏ 30 ਲੱਖ ਰੁਪਏ ਅਕੈਡਮੀ ਵਿੱਚ ਪੜ੍ਹਦੇ ਬੱਚਿਆਂ ਦੀਆ ਫ਼ੀਸਾਂ ਦੇ ਸਨ, ਜਿਸ ਨੂੰ ਬੈਂਕ ਵਿੱਚ ਜਮ੍ਹਾਂ ਕਰਵਾਇਆ ਜਾਣਾ ਸੀ। ਚੋਰੀ ਦੀ ਘਟਨਾ ਸੀਸੀਟੀਮ ਕੈਮਰੇ ਵਿੱਚ ਵੀ ਕੈਦ ਹੋਈ ਹੈ, ਜਿਸ ਵਿੱਚ ਤਿੰਨ ਵਿਅਕਤੀ ਵਲੋਂ ਚੋਰੀ ਕੀਤੇ ਜਾਣ ਦਾ ਬਾਰੇ ਲੱਗਿਆ ਹੈ