ਕੈਪਟਨ ਨੂੰ ਚੋਣਾਂ ਵਿੱਚ ਜਵਾਬ ਦੇਣਗੇ ਪੰਜਾਬੀ: ਅਸ਼ਵਨੀ ਸ਼ਰਮਾ

ਕੈਪਟਨ ਨੂੰ ਚੋਣਾਂ ਵਿੱਚ ਜਵਾਬ ਦੇਣਗੇ ਪੰਜਾਬੀ: ਅਸ਼ਵਨੀ ਸ਼ਰਮਾ
ਕੈਪਟਨ ਨੂੰ ਚੋਣਾਂ ਵਿੱਚ ਜਵਾਬ ਦੇਣਗੇ ਪੰਜਾਬੀ: ਅਸ਼ਵਨੀ ਸ਼ਰਮਾ


ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਭਾਜਪਾ ਦੇ ਕੋਰ ਗਰੁੱਪ ਦੀਆਂ ਅੱਜ ਇੱਥੇ ਹੋਈਆਂ ਸੰਗਠਨਾਤਮਕ ਮੀਟਿੰਗਾਂ ਵਿੱਚ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ 2022 ਦੀਆਂ ਚੋਣਾਂ ਦੌਰਾਨ ਭਾਜਪਾ ਵੱਲੋਂ ਪੰਜਾਬ ਵਿੱਚ ‘ਮਿਸ਼ਨ ਫ਼ਤਹਿ’ ਕੀਤਾ ਜਾਵੇਗਾ। ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈਆਂ ਮੀਟਿੰਗਾਂ ਵਿੱਚ ਰਾਸ਼ਟਰੀ ਜਨਰਲ ਸਕੱਤਰ ਅਤੇ ਸੂਬਾ ਭਾਜਪਾ ਇੰਚਾਰਜ ਦੁਸ਼ਯੰਤ ਗੌਤਮ ਅਤੇ ਰਾਸ਼ਟਰੀ ਸਕੱਤਰ ਤੇ ਸੂਬਾ ਸਹਿ ਇੰਚਾਰਜ ਨਰਿੰਦਰ ਸਿੰਘ ਮੌਜੂਦ ਸਨ। ਪਹਿਲੀ ਮੀਟਿੰਗ ਸਟੇਟ ਕੋਰ ਗਰੁੱਪ, ਦੂਜੀ ਮੀਟਿੰਗ ਸੂਬਾਈ ਸੈੱਲਾਂ ਦੇ ਕਨਵੀਨਰਾਂ ਅਤੇ ਤੀਜੀ ਮੀਟਿੰਗ ਸੂਬਾਈ ਅਧਿਕਾਰੀ ਅਤੇ ਸੂਬਾਈ ਮੋਰਚਾ ਪ੍ਰਧਾਨ ਦੀ ਹੋਈ। ਮੀਟਿੰਗਾਂ ਵਿੱਚ ਵਿਧਾਨ ਸਭਾ ਚੋਣਾਂ, ਕਰੋਨਾ ਕੇਸਾਂ ਅਤੇ ਕੈਪਟਨ ਸਰਕਾਰ ਵੱਲੋਂ ਕੀਤੀ ਗਈ ਗੁੰਡਾਗਰਦੀ ਦੀ ਸਮੀਖਿਆ ਕੀਤੀ ਗਈ।Source link