ਟੀਐੱਮਸੀ ਸੰਸਦ ਮੈਂਬਰ ਸ਼ਿਸ਼ਿਰ ਅਧਿਕਾਰੀ ਭਾਜਪਾ ’ਚ ਸ਼ਾਮਲ

ਟੀਐੱਮਸੀ ਸੰਸਦ ਮੈਂਬਰ ਸ਼ਿਸ਼ਿਰ ਅਧਿਕਾਰੀ ਭਾਜਪਾ ’ਚ ਸ਼ਾਮਲ


ਇਗਰਾ, 21 ਮਾਰਚ

ਟੀਐੱਮਸੀ ਦੇ ਸੰਸਦ ਮੈਂਬਰ ਤੇ ਭਾਜਪਾ ਆਗੂ ਸ਼ੁਵੇਂਦੂ ਅਧਿਕਾਰੀ ਦੇ ਪਿਤਾ ਸ਼ਿਸ਼ਿਰ ਅਧਿਕਾਰੀ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਪਾਰਟੀ ਆਗੂ ਹਾਜ਼ਰ ਸਨ। ਅਧਿਕਾਰੀ ਪਰਿਵਾਰ ਦਾ ਬੰਗਾਲ ਦੇ ਪੂਰਬ ਮੇਦਨੀਪੁਰ ਜ਼ਿਲ੍ਹੇ ਵਿਚ ਕਾਫ਼ੀ ਰਸੂਖ਼ ਹੈ। ਸ਼ਿਸ਼ਿਰ ਨੇ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰਾਂ ਨੇ ਤ੍ਰਿਣਮੂਲ ਕਾਂਗਰਸ ਲਈ ਬਹੁਤ ਮਿਹਨਤ ਕੀਤੀ, ਪਰ ਪਾਰਟੀ ਨੇ ਬਦਲੇ ਵਿਚ ਜੋ ਵਿਹਾਰ ਕੀਤਾ, ਉਸ ਨੇ ਪਾਰਟੀ ਛੱਡਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਸੰਸਦ ਮੈਂਬਰ ਨੇ ‘ਜੈ ਸ੍ਰੀ ਰਾਮ’ ਅਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਵੀ ਮਾਰੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਉਤੇ ਬੰਗਾਲ ਵਿਚ ‘ਪਤਿਆਉਣ ਦੀ ਸਿਆਸਤ’ ਕਰਨ ਦਾ ਦੋਸ਼ ਲਾਇਆ। ਉਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਅਧਿਕਾਰੀ ਪਰਿਵਾਰ ਦੇ ‘ਅਸਲ ਚਿਹਰੇ’ ਨੂੰ ਪਛਾਣ ਨਹੀਂ ਸਕੀ। ਇਸ ਲਈ ਖ਼ੁਦ ਨੂੰ ਦੋਸ਼ ਠਹਿਰਾਉਂਦਿਆਂ ਮਮਤਾ ਨੇ ਆਪਣੇ ਪੁਰਾਣੇ ਸਾਥੀ ਸ਼ੁਵੇਂਦੂ ਅਧਿਕਾਰੀ ਖ਼ਿਲਾਫ਼ ਗੁੱਸਾ ਕੱਢਿਆ। -ਪੀਟੀਆਈ



Source link