ਪੋਲੈਂਡ ਦੇ ਵਿਸ਼ਵ ਪ੍ਰਸਿੱਧ ਕਵੀ ਜ਼ਗਜੇਵਸਕੀ ਦਾ ਦੇਹਾਂਤ


ਵਾਰਸਾ: ਪੋਲੈਂਡ ਦੇ ਮਹਾਨ ਕਵੀਆਂ ਵਿਚ ਸ਼ੁਮਾਰ ਐਡਮ ਜ਼ਗਜੇਵਸਕੀ ਦਾ ਦੇਹਾਂਤ ਹੋ ਗਿਆ ਹੈ। ਉਹ 75 ਵਰ੍ਹਿਆਂ ਦੇ ਸਨ। ਅਮਰੀਕਾ ਵਿਚ 11 ਸਤੰਬਰ ਦੇ ਹਮਲਿਆਂ ਬਾਰੇ ਐਡਮ ਵੱਲੋਂ ਲਿਖੀ ਇਕ ਕਵਿਤਾ ਕਾਫ਼ੀ ਚਰਚਾ ਵਿਚ ਰਹੀ ਸੀ। ਕਵਿਤਾ ‘ਟ੍ਰਾਈ ਟੂ ਪ੍ਰੇਜ਼ ਦਿ ਮਿਊਟੀਲੇਟਡ ਵਰਲਡ’ ਹਮਲਿਆਂ ਨਾਲ ਜੁੜੇ ਨੁਕਸਾਨ ਤੇ ਦੁੱਖ ਦਾ ਪ੍ਰਤੀਕ ਬਣ ਗਈ ਸੀ। ਐਤਵਾਰ ਨੂੰ ‘ਵਿਸ਼ਵ ਕਵਿਤਾ ਦਿਵਸ’ ਮੌਕੇ ਜ਼ਗਜੇਵਸਕੀ ਦੀ ਹੋਈ ਮੌਤ ਬਾਰੇ ਪ੍ਰਕਾਸ਼ਕਾਂ ਨੇ ਪਾਠਕਾਂ ਨੂੰ ਜਾਣਕਾਰੀ ਦਿੱਤੀ ਗਈ ਹੈ। ਮੌਤ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ। -ਏਪੀ



Source link