ਇਜ਼ਰਾਈਲ: ਨੇਤਨਯਾਹੂ ਬਹੁਮੱਤ ਤੋਂ ਪੱਛੜੇ, ਵੋਟਾਂ ਦੀ ਗਿਣਤੀ ਜਾਰੀ

ਇਜ਼ਰਾਈਲ: ਨੇਤਨਯਾਹੂ ਬਹੁਮੱਤ ਤੋਂ ਪੱਛੜੇ, ਵੋਟਾਂ ਦੀ ਗਿਣਤੀ ਜਾਰੀ
ਇਜ਼ਰਾਈਲ: ਨੇਤਨਯਾਹੂ ਬਹੁਮੱਤ ਤੋਂ ਪੱਛੜੇ, ਵੋਟਾਂ ਦੀ ਗਿਣਤੀ ਜਾਰੀ

ਯੋਰੋਸ਼ਲਮ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ (71) ਨੂੰ ਚੋਣਾਂ ‘ਚ ਬਹੁਮੱਤ ਨਾ ਮਿਲਦਾ ਦਿਖਾਈ ਦੇਣ ਕਾਰਨ ਉਨ੍ਹਾਂ ਦੇ ਸਿਆਸੀ ਭਵਿੱਖ ਬਾਰੇ ਬੇਯਕੀਨੀ ਬਣ ਗਈ ਹੈ। ਨੇਤਨਯਾਹੂ ਦੀ ਪਾਰਟੀ ਲਿਕੁਡ 30 ਸੀਟਾਂ ਲੈ ਕੈ ਇਕੱਲੇ ਤੌਰ ‘ਤੇ ਵੱਡੀ ਪਾਰਟੀ ਵਜੋਂ ਉੱਭਰੀ ਹੈ ਪਰ ਉਨ੍ਹਾਂ ਦੀ ਅਗਵਾਈ ਵਾਲਾ ਸੱਜੇਪੱਖੀ ਧੜਾ 120 ਸੀਟਾਂ ਲਈ ਵਾਲੀ ਸੰਸਦ ‘ਚ ਹਾਲੇ ਬਹੁਮੱਤ ਲਈ ਲੋੜੀਂਦੀਆਂ 61 ਸੀਟਾਂ ਹਾਸਲ ਨਹੀਂ ਕਰ ਸਕਿਆ। ਉਨ੍ਹਾਂ ਦੇ ਧੜੇ ਨੂੰ ਹੁਣ ਤਕ 59 ਸੀਟਾਂ ਮਿਲ ਚੁੱਕੀਆਂ ਹਨ, ਜੋ ਬਹੁਮਤ ਲਈ ਲੋੜੀਂਦੀਆਂ 61 ਸੀਟਾਂ ਤੋਂ ਦੋ ਘੱਟ ਹਨ। -ਪੀਟੀਆਈSource link