ਸਮੂਹਿਕ ਜਬਰ-ਜਨਾਹ ਦੇ ਦੋਸ਼ ਹੇਠ ਛੇ ਖ਼ਿਲਾਫ਼ ਕੇਸ ਦਰਜ

ਸਮੂਹਿਕ ਜਬਰ-ਜਨਾਹ ਦੇ ਦੋਸ਼ ਹੇਠ ਛੇ ਖ਼ਿਲਾਫ਼ ਕੇਸ ਦਰਜ
ਸਮੂਹਿਕ ਜਬਰ-ਜਨਾਹ ਦੇ ਦੋਸ਼ ਹੇਠ ਛੇ ਖ਼ਿਲਾਫ਼ ਕੇਸ ਦਰਜ


ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੀ ਪੁਲੀਸ ਨੇ ਅੱਜ 24 ਸਾਲਾ ਲੜਕੀ ਨਾਲ ਕਥਿਤ ਸਮੂਹਿਕ ਜਬਰ-ਜਨਾਹ ਦੇ ਦੋਸ਼ ਹੇਠ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਲੜਕੀ ਨੇ ਦੋਸ਼ ਲਾਇਆ ਕਿ ਪਰਮਜੀਤ ਸਿੰਘ ਵਾਸੀ ਭਾਦਲਾ ਉਸ ਨੂੰ ਮੰਡੀ ਗੋਬਿੰਦਗੜ੍ਹ ਬੱਸ ਸਟੈਂਡ ਤੋਂ ਕਾਰ ਵਿੱਚ ਬਿਠਾ ਕੇ ਮੰਡੀ ਗੋਬਿੰਦਗੜ੍ਹ ਵਿੱਚ ਇਕ ਫਾਇਨਾਂਸਰ ਦੇ ਦਫ਼ਤਰ ਲੈ ਗਿਆ। ਇਥੇ ਗੋਲਡੀ ਗਿੱਲ, ਅਸ਼ਵਨੀ ਵਰਮਾ ਠੇਕੇਦਾਰ ਅਤੇ ਦਿਸ਼ਾ ਮੌਜੂਦ ਸਨ, ਜੋ ਉਸ ਨੂੰ ਦਫ਼ਤਰ ਦੇ ਉਪਰਲੇ ਕਮਰੇ ਵਿੱਚ ਲੈ ਗਏ ਅਤੇ ਜਬਰ-ਜਨਾਹ ਕੀਤਾ। ਬਾਅਦ ਵਿੱਚ ਦਫ਼ਤਰ ਮਾਲਕ ਮੰਗਾ ਸਿੰਘ ਤੇ ਰਾਜਿੰਦਰ ਸਿੰਘ ਨੇ ਵੀ ਅਜਿਹਾ ਕੀਤਾ।Source link