ਕਰੋਨਾ: ਜਲੰਧਰ ’ਚ 13 ਮੌਤਾਂ, 550 ਨਵੇਂ ਕੇਸ ਆਏ

ਕਰੋਨਾ: ਜਲੰਧਰ ’ਚ 13 ਮੌਤਾਂ, 550 ਨਵੇਂ ਕੇਸ ਆਏ


ਪਾਲ ਸਿੰਘ ਨੌਲੀ

ਜਲੰਧਰ, 26 ਮਾਰਚ

ਕਰੋਨਾ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਜਲੰਧਰ ਵਿੱਚ ਕਰੋਨਾ ਨਾਲ ਪੀੜਤ 13 ਮਰੀਜ਼ਾਂ ਦੀ ਮੌਤ ਹੋ ਗਈ ਜਦਕਿ 550 ਨਵੇਂ ਪਾਜ਼ੇਟਿਵ ਕੇਸ ਆਏ ਹਨ। ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ 494 ਪਾਜ਼ੇਟਿਵ ਕੇਸ ਜਲੰਧਰ ਦੇ ਹਨ ਤੇ ਬਾਕੀ ਦੇ 56 ਪਾਜ਼ੇਟਿਵ ਕੇਸ ਦੂਜੇ ਬਾਹਰਲੇ ਜ਼ਿਲ੍ਹਿਆ ਦੇ ਹਨ। ਇੰਨ੍ਹਾਂ ਦੀ ਪੁਸ਼ਟੀ ਕਰੋਨਾ ਦੇ ਨੋਡਲ ਅਫ਼ਸਰ ਡਾ. ਟੀਪੀ ਸਿੰਘ ਨੇ ਕਰ ਦਿੱਤੀ ਹੈ। ਜ਼ਿਲ੍ਹੇ ਵਿੱਚ ਹੁਣ ਤੱਕ 873 ਮੌਤਾਂ ਹੋ ਚੁੱਕੀਆਂ ਹਨ ਤੇ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 27863 ਤੱਕ ਜਾ ਪੁੱਜਾ ਹੈ। ਜਲੰਧਰ ਜ਼ਿਲ੍ਹੇ ਵਿੱਚ ਦੁਬਾਰਾ ਤੋਂ ਸ਼ੁਰੂ ਹੋਏ ਕਰੋਨਾ ਦੇ ਮਾਮਲਿਆ ਦੌਰਾਨ ਇਹ ਸਭ ਤੋਂ ਵੱਧ ਮਾਮਲੇ ਹਨ ਤੇ ਇੱਕ ਦਿਨ ਵਿੱਚ ਹੋਣ ਵਾਲੀਆਂ ਮੌਤਾਂ ਦਾ ਵੀ ਸਭ ਤੋੌ ਵੱਧ ਅੰਕੜਾ ਹੈ।



Source link