ਕੋਵੋਵੈਕਸ ਦੇ ਭਾਰਤ ’ਚ ਕਲੀਨਿਕਲ ਟ੍ਰਾਇਲ ਸ਼ੁਰੂ, ਸਤੰਬਰ ਤੱਕ ਆਵੇਗਾ ਟੀਕਾ: ਪੂਨਾਵਾਲਾ

ਕੋਵੋਵੈਕਸ ਦੇ ਭਾਰਤ ’ਚ ਕਲੀਨਿਕਲ ਟ੍ਰਾਇਲ ਸ਼ੁਰੂ, ਸਤੰਬਰ ਤੱਕ ਆਵੇਗਾ ਟੀਕਾ: ਪੂਨਾਵਾਲਾ


ਨਵੀਂ ਦਿੱਲੀ, 27 ਮਾਰਚਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਦਾਰ ਪੂਨਾਵਾਲਾ ਨੇ ਅੱਜ ਕਿਹਾ ਹੈ ਕਿ ਕੋਵਿਡ-19 ਟੀਕਾ ਕੋਵੋਵੈਕਸ ਦੇ ਕਲੀਨਿਕਲ ਟ੍ਰਾਇਲ ਭਾਰਤ ਵਿਚ ਸ਼ੁਰੂ ਹੋ ਗਏ ਹਨ। ਉਨ੍ਹਾਂ ਉਮੀਦ ਜਤਾਈ ਕਿ ਇਹ ਟੀਕਾ ਇਸ ਸਾਲ ਸਤੰਬਰ ਤੱਕ ਲਗਾਇਆ ਜਾ ਸਕੇਗਾ। ਅਗਸਤ 2020 ਵਿਚ ਅਮਰੀਕਾ ਟੀਕਾ ਕੰਪਨੀ ਨੋਵਾਵੈਕਸ ਇੰਕ ਨੇ ਐੱਸਆਈਆਈ ਨਾਲ ਲਾਇਸੈਂਸ ਸਮਝੌਤੇ ਦਾ ਐਲਾਨ ਕੀਤਾ ਸੀ।



Source link