ਚੀਨ ਵੱਲੋਂ ਬਰਤਾਨਵੀ ਸਿਆਸਤਦਾਨਾਂ ’ਤੇ ਪਾਬੰਦੀਆਂ

ਚੀਨ ਵੱਲੋਂ ਬਰਤਾਨਵੀ ਸਿਆਸਤਦਾਨਾਂ ’ਤੇ ਪਾਬੰਦੀਆਂ


ਲੰਡਨ: ਚੀਨ ਨੇ ਬਰਤਾਨੀਆਂ ਦੇ ਕੁਝ ਸਿਆਸਤਦਾਨਾਂ ‘ਤੇ ਪਾਬੰਦੀਆਂ ਲਾ ਦਿੱਤੀਆਂ ਹਨ। ਚੀਨ ਨੇ ਇਹ ਕਦਮ ਜ਼ਿੰਗਜਿਆਂਗ ਸੂਬੇ ‘ਚ ਊਈਗਰ ਘੱਟਗਿਣਤੀ ਭਾਈਚਾਰੇ ਦੇ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਕਾਰਨ ਬਰਤਾਨੀਆ ਵੱਲੋਂ ਚੀਨੀ ਅਧਿਕਾਰੀਆਂ ‘ਤੇ ਪਾਬੰਦੀਆਂ ਲਾਏ ਜਾਣ ਦੇ ਜਵਾਬ ‘ਚ ਚੁੱਕਿਆ ਹੈ। ‘ਰਾਬ’ ਨੇ ਦੱਸਿਆ ਕਿ ਜਿਨ੍ਹਾਂ ਬਰਤਾਨਵੀ ਨੇਤਾਵਾਂ ‘ਤੇ ਪਾਬੰਦੀਆਂ ਲਾਈਆਂ ਗਈਆਂ ਉਨ੍ਹਾਂ ਵਿੱਚ ਸੰਸਦ ਮੈਂਬਰ, ਜਿਨ੍ਹਾਂ ‘ਚ ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਆਗੂ ਇਆਨ ਡੰਕਨ ਅਤੇ ਵਿਦੇਸ਼ ਮਾਮਲੇ ਕਮੇਟੀ ਦੇ ਚੇਅਰਮੈਨ ਟੌਮ ਟੂਜਨਡਾਟ, ਪਾਕਿਸਤਾਨੀ ਮੂਲ ਦੇ ਨੁਸਰਤ ਗਨੀ, ਟਿਮ ਲੌਫਟਨ ਅਤੇ ਹਾਊਸ ਆਫ ਲਾਰਡਜ਼ ਦੇ ਮੈਂਬਰ ਬੈਰੋਨੈੱਸ ਕੈਨੇਡੀ ਅਤੇ ਲੌਰਡ ਐਲਟਨ (ਸਾਰੇ ਚੀਨ ਸਬੰਧੀ ਅੰਤਰ-ਸੰਸਦੀ ਕਮੇਟੀ ਦੇ ਮੈਂਬਰ) ਸ਼ਾਮਲ ਹਨ। -ਪੀਟੀਆਈ



Source link