ਲੰਡਨ , 27 ਮਾਰਚ
ਬਰਤਾਨੀਆ ਦੀ ਪੁਲੀਸ ਨੇ ਬਰਿਸਟਲ ਵਿਚ ਲੌਕਡਾਊਨ ਦਾ ਵਿਰੋਧ ਕਰਦੇ 10 ਵਿਅਕਤੀਆਂ ਨੂੰ ਗਿ੍ਫਤਾਰ ਕਰ ਲਿਆ ਹੈ। ਇਸ ਮੌਕੇ ਬਰਤਾਨਵੀ ਪੁਲੀਸ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਵੱਲ ਆਂਡੇ ਅਤੇ ਕੱਚ ਦੀਆਂ ਬੋਤਲਾਂ ਸੁੱਟੀਆਂ। ਯੂਕੇ ਦੇ ਸ਼ਹਿਰ ਬਰਿਸਟਲ ਵਿੱਚ ਲਾਕਡਾਊਨ ਲਗਾਉਣ ਵਾਲੇ ਬਿੱਲ ਨੂੰ ਖਤਮ ਕਰਨ ਲਈ ਲੋਕਾ ਵੱਲੋ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਬਾਅਦ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਤਿਤਰ ਬਿਤਰ ਕੀਤਾ।-ਪੀਟੀਆਈ