ਇੰਡੋਨੇਸ਼ੀਆ: ਗਿਰਜਾਘਰ ਦੇ ਬਾਹਰ ਫਿਦਾਇਨ ਹਮਲਾ, ਕਈ ਲੋਕ ਜ਼ਖ਼ਮੀ


ਜਕਾਰਤਾ, 28 ਮਾਰਚ

ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ‘ਤੇ ਐਤਵਾਰ ਰੋਮਨ ਕੈਥੋਲਿਕ ਗਿਰਜਾਘਰ ਦੇ ਬਾਹਰ ਫਿਦਾਇਨ ਹਮਲੇ ਵਿੱਚ ਕਈ ਲੋਕ ਜ਼ਖਮੀ ਹੋ ਗਏ। ਹਮਲੇ ਦੌਰਾਨ ਵੱਡੀ ਗਿਣਤੀ ਵਿਚ ਲੋਕ ਗਿਰਜਾਘਰ ਵਿਚ ਮੌਜੂਦ ਸਨ। ਦੱਖਣੀ ਸੁਲਾਵੇਸੀ ਪ੍ਰਾਂਤ ਦੇ ਮਕਾਸੱਰ ਕਸਬੇ ਵਿਚ ਗਿਰਜਾਘਰ ਦੇ ਦਰਵਾਜ਼ੇ ‘ਤੇ ਸੜੇ ਹੋਏ ਮੋਟਰਸਾਈਕਲ ਦੇ ਨਜ਼ਦੀਕ ਲਾਸ਼ ਦੇ ਖਿੰਡੇ ਹੋਏ ਅੰਗ ਮਿਲੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਮੋਟਰਸਾਈਕਲ ‘ਤੇ ਲੋਕ ਵਿਅਕਤੀ ਆਏ ਤੇ ਉਨ੍ਹਾਂ ਨੂੰ ਜਦੋਂ ਰੋਕਿਆ ਗਿਆ ਤਾਂ ਇਕ ਨੇ ਆਪਣੇ ਆਪ ਨੂੰ ਉਡਾ ਦਿੱਤਾ।Source link