ਸੁਰੇਸ਼ ਐੱਸ. ਡੁੱਗਰ
ਜੰਮੂ, 30 ਮਾਰਚ
ਸ੍ਰੀ ਅਮਰਨਾਥ ਦੀ ਪਵਿੱਤਰ ਗੁਫ਼ਾ ਦੀ ਯਾਤਰਾ ਲਈ ਸ਼ਰਧਾਲੂਆਂ ਦੀ ਰਜਿਸਟਰੇਸ਼ਨ ਪਹਿਲੀ ਅਪਰੈਲ ਤੋਂ ਸ਼ੁਰੂ ਹੋਵੇਗੀ। ਰਜਿਸਟਰੇਸ਼ਨ ਤਿੰਨ ਬੈਂਕਾਂ ਦੀਆਂ ਕੁੱਲ 446 ਬਰਾਂਚਾਂ ਰਾਹੀਂ ਹੋ ਸਕੇਗੀ। ਇਨ੍ਹਾਂ ਵਿੱਚ ਪੰਜਾਬ ਨੈਸ਼ਨਲ ਬੈਂਕ ਦੀਆਂ 316, ਜੰਮੂ ਕਸ਼ਮੀਰ ਬੈਂਕ3 ਦੀਆਂ 90 ਤੇ ਯੱਸ ਬੈਂਕ ਦੀਆਂ 40 ਬਰਾਂਚਾਂ ਸ਼ਾਮਲ ਹਨ। ਯਾਤਰਾ 28 ਜੂਨ ਤੋਂ ਸ਼ੁਰੂ ਹੋਵੇਗੀ ਤੇ 56 ਦਿਨ ਦੀ ਯਾਤਰਾ 22 ਅਗਸਤ ਨੂੰ ਸਮਾਪਤ ਹੋਵੇਗੀ।