ਚੰਡੀਗੜ੍ਹ: ਹਰਿਆਣਾ ਦੇ ਝੱਜਰ ਵਿੱਚ ਇੱਕ 34 ਸਾਲਾਂ ਅਧਿਆਪਕ ਨੂੰ ਤਿੰਨ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਅਨਿਲ ਵਜੋਂ ਹੋਈ ਹੈ ਜੋ ਦਿੱਲੀ ਦੇ ਨਜਫਗੜ੍ਹ ‘ਚ ਗੈਸਟ ਫੈਕਲਟੀ ਵਜੋਂ ਕੰਮ ਕਰ ਰਿਹਾ ਸੀ। ਜਾਣਕਾਰੀ ਮੁਤਾਬਕ ਉਹ ਰੋਹਤਕ-ਝੱਜਰ ਹਾਈਵੇਅ ‘ਤੇ ਦੁਜਾਨਾ ਚੌਕ ‘ਚ ਸਥਿਤ ਇੱਕ ਮੀਟ ਦੀ ਦੁਕਾਨ ‘ਚ ਸੀ, ਜਿਸ ਦੌਰਾਨ ਇੱਕ ਮੋਟਰਸਾਈਕਲ ‘ਤੇ ਆਏ ਤਿੰਨ ਵਿਅਕਤੀਆਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਇੰਸਪੈਕਟਰ ਰੌਸ਼ਨ ਲਾਲ ਨੇ ਦੱਸਿਆ ਕਿ ਸੱਤ ਤੋਂ ਅੱਠ ਗੋਲੀਆਂ ਚਲਾਈਆਂ ਗਈਆਂ। ਪੁਲੀਸ ਨੇ ਇਸ ਘਟਨਾ ਪਿੱਛੇ ਕਾਰਨ ਮ੍ਰਿਤਕ ਅਨਿਲ ਦੇ ਪਰਿਵਾਰ ਦੀ ਮੁੱਖ ਮੁਲਜ਼ਮ ਸੰਜੈ ਵਾਸੀ ਬਿਰਧਾਣਾ ਨਾਲ ਪੁਰਾਣੀ ਦੁਸ਼ਮਣੀ ਹੋਣ ਬਾਰੇ ਖ਼ਦਸ਼ਾ ਪ੍ਰਗਟਾਇਆ ਹੈ। ਪੁਲੀਸ ਨੇ ਸੰਜੈ ਅਤੇ ਦੋ ਹੋਰ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। -ਪੀਟੀਆਈ