ਪਾਕਿਸਤਾਨ ਦੇ ਰਾਸ਼ਟਰਪਤੀ ਡਾ. ਅਲਵੀ ਅਤੇ ਰੱਖਿਆ ਮੰਤਰੀ ਨੂੰ ਲੱਗੀ ਕਰੋਨਾ ਦੀ ਲਾਗ


ਇਸਲਾਮਾਬਾਦ, 30 ਮਾਰਚ

ਪਾਕਿਸਤਾਨ ਦੇ ਰਾਸ਼ਟਰਪਤੀ ਡਾ.ਆਰਿਫ ਅਲਵੀ ਅਤੇ ਰੱਖਿਆ ਮੰਤਰੀ ਪਰਵੇਜ਼ ਖਟਕ ਨੂੰ ਕਰੋਨਾ ਹੋ ਗਿਆ ਹੈ। ਰਾਸ਼ਟਰਪਤੀ ਅਲਵੀ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ ਕੀਤਾ, ” ਮੇਰੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਅੱਲ੍ਹਾ ਕੋਵਿਡ ਪੀੜਤਾਂ ‘ਤੇ ਰਹਿਮ ਕਰੇ। ਮੈਂ ਕੋਵਿਡ-ਵੈਕਸੀਨ ਦੀ ਪਹਿਲੀ ਖੁਰਾਕ ਲਈ ਸੀ ਪਰ ਐਟੀਬਾਡੀ ਦੂਜੀ ਖੁਰਾਕ ਲੈਣ ਬਾਅਦ ਬਣਨੀ ਸ਼ੁਰੂ ਹੁੰਦੀ ਹੈ ਜੋ ਹਫ਼ਤੇ ਬਾਅਦ ਲੈਣੀ ਸੀ। ਇਸ ਲਈ ਸਾਵਧਾਨ ਰਹੋ। ” ਪਹਿਲੀ ਮਹਿਲਾ ਸਮੀਨਾ ਅਲਵੀ ਦੀ ਰਿਪੋਰਟ ਨੈਗੇਟਿਵ ਆਈ ਹੈ ਪਰ ਉਹ ਇਕਾਂਤਵਾਸ ਵਿੱਚ ਹਨ। ਸਿੰਧ ਦੇ ਰਾਜਪਾਲ ਇਮਰਾਨ ਇਸਮਾਇਲ ਨੇ ਟਵੀਟ ਕੀਤਾ ਹੈ ਕਿ ਰੱਖਿਆ ਮੰਤਰੀ ਖਟਕ ਦੀ ਵੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਪਾਕਿਸਤਾਨ ਵਿੱਚ ਕਰੋਨਾ ਵਾਇਰਸ ਦੀ ਤੀਜੀ ਲਹਿਰ ਚਲ ਰਹੀ ਹੈ। ਸਰਕਾਰ ਨੇ 5 ਅਪਰੈਲ ਤੋਂ ਇਕੱਠਾਂ ‘ਤੇ ਨਵੀਆਂ ਪਾਬੰਦੀਆਂ ਲਾਉਣ ਦਾ ਫੈਸਲਾ ਕੀਤਾ ਹੈ। -ੲੇਜੰਸੀSource link