ਪੱਤਰ ਪ੍ਰੇਰਕ
ਅਮਰਗੜ੍ਹ/ਬੰਗਾ, 2 ਅਪਰੈਲ
ਦਿੱਲੀ ਦੀਆਂ ਹੱਦਾਂ ‘ਤੇ ਚੱਲ ਰਹੇ ਸੰਘਰਸ਼ ‘ਚੋਂ ਪਿੰਡ ਆ ਰਹੇ ਢਢੋਗਲ ਦੇ ਕਿਸਾਨ ਬੰਤ ਸਿੰਘ ਦੀ ਬੀਤੀ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਥੇਦਾਰ ਹਾਕਮ ਸਿੰਘ ਨੇ ਦੱਸਿਆ ਕਿ ਬੰਤ ਸਿੰਘ ਬੀਤੇ ਵੀਰਵਾਰ ਸੰਘਰਸ਼ ਵਿੱਚ ਹਿੱਸਾ ਲੈਣ ਦਿੱਲੀ ਗਿਆ ਸੀ। ਉਥੇ ਹਫਤਾ ਰਹਿ ਕੇ ਬੀਤੀ ਰਾਤ ਜਦੋਂ ਉਹ ਜਥੇ ਨਾਲ ਪਿੰਡ ਮੁੜ ਰਿਹਾ ਸੀ ਤਾਂ ਰਸਤੇ ‘ਚ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ ਦਿੱਲੀ ਮੋਰਚੇ ਤੋਂ ਪਿੰਡ ਆ ਰਹੇ ਮਾਹਿਲ ਗਹਿਲਾਂ ਦੇ ਪਰਮਜੀਤ ਸਿੰਘ ਮਾਹਲ (47) ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੋਹਾਂ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡਾਂ ਵਿੱਚ ਕਰ ਦਿੱਤਾ ਗਿਆ।