ਨਵੀਂ ਦਿੱਲੀ, 3 ਅਪਰੈਲ
ਇਥੋਂ ਦੇ ਸੇਂਟ ਸਟੀਫਨ ਕਾਲਜ ਦੇ 13 ਵਿਦਿਆਰਥੀ ਤੇ ਦੋ ਸਟਾਫ ਮੈਂਬਰ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਕਾਲਜ ਦੇ ਹੋਸਟਲ ਦੇ ਵਿਦਿਆਰਥੀ ਹਨ ਜੋ ਮਾਰਚ ਦੇ ਆਖਰੀ ਹਫਤੇ ਟੂਰ ‘ਤੇ ਡਲਹੌਜ਼ੀ ਘੁੰਮਣ ਗਏ ਸਨ। ਇਸ ਤੋਂ ਬਾਅਦ ਕਾਲਜ ਦੀ ਗਵਰਨਿੰਗ ਬਾਡੀ ਮੈਂਬਰ ਨੰਦਿਤਾ ਨਰਾਇਣ ਨੇ ਕਾਲਜ ਪ੍ਰਿੰਸੀਪਲ ਨੂੰ ਇਸ ਸਬੰਧੀ ਪੱਤਰ ਲਿਖ ਕੇ ਜਵਾਬ ਮੰਗਿਆ ਹੈ ਕਿ ਕਰੋਨਾ ਮਹਾਮਾਰੀ ਵੇਲੇ ਕਾਲਜ ਨੂੰ 200 ਤੋਂ ਵੱਧ ਵਿਦਿਆਰਥੀਆਂ ਨੂੰ ਟੂਰ ‘ਤੇ ਡਲਹੌਜ਼ੀ ਲਿਜਾਣ ਦੀ ਕੀ ਲੋੜ ਪੈ ਗਈ ਸੀ ਤੇ ਕੀ ਕਾਲਜ ਨੇ ਇਸ ਸਬੰਧੀ ਸਬੰਧਤ ਮੰਤਰਾਲੇ ਤੋਂ ਅਗਾਊਂ ਆਗਿਆ ਲਈ ਸੀ।-ਪੀਟੀਆਈ