ਕੁੰਭ ਮੇਲੇ ’ਚ ਬੈਰਾਗੀ ਕੈਂਪ ਵਿੱਚ ਮੁੜ ਅੱਗ ਲੱਗੀ, ਕਈ ਝੌਂਪੜੀਆਂ ਸੁਆਹ

ਕੁੰਭ ਮੇਲੇ ’ਚ ਬੈਰਾਗੀ ਕੈਂਪ ਵਿੱਚ ਮੁੜ ਅੱਗ ਲੱਗੀ, ਕਈ ਝੌਂਪੜੀਆਂ ਸੁਆਹ
ਕੁੰਭ ਮੇਲੇ ’ਚ ਬੈਰਾਗੀ ਕੈਂਪ ਵਿੱਚ ਮੁੜ ਅੱਗ ਲੱਗੀ, ਕਈ ਝੌਂਪੜੀਆਂ ਸੁਆਹ


ਹਰਿਦੁਆਰ, 4 ਅਪਰੈਲ

ਇਥੇ ਕੁੰਭ ਮੇਲਾ ਖੇਤਰ ਵਿਚ ਸਥਿਤ ਬੈਰਾਗੀ ਕੈਂਪ ਵਿੱਚ ਐਤਵਾਰ ਨੂੰ ਮੁੜ ਅੱਗ ਲੱਗ ਗਈ, ਜਿਸ ਕਾਰਨ ਕਈ ਝੌਪੜੀਆਂ ਸੜ ਕੇ ਸੁਆਹ ਹੋ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ 10 ਦਿਨਾਂ ਦੇ ਅੰਦਰ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ। ਸਰਕਲ ਅਫਸਰ ਅਭੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਅੱਗ ਤੇਜ਼ੀ ਨਾਲ ਫੈਲੀ ਅਤੇ ਦੇਖਦੇ ਹੀ ਦੇਖਦੇ ਕਈ ਝੌਂਪੜੀਆਂ ਅੱਗ ਦੀ ਲਪੇਟ ਵਿੱਚ ਆ ਗਈਆਂ। ਛੇ ਫਾਇਰ ਟੈਂਡਰਾਂ ਨੇ ਭਾਰੀ ਮੁਸ਼ੱਕਤ ਬਾਅਦ ਅੱਗ ‘ਤੇ ਕਾਬੂ ਪਾਇਆ। ਇਸ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। 10 ਦਿਨ ਪਹਿਲਾਂ ਵੀ ਬੈਰਾਗੀ ਕੈਂਪ ਵਿਚ ਅੱਗ ਲੱਗੀ ਸੀ ਤੇ ਉਦੋਂ ਵੀ ਕਈ ਝੌਂਪੜੀਆਂ ਸੜ ਗਈਆਂ ਸਨ। –ਏਜੰਸੀ



Source link