ਨਿਊ ਯਾਰਕ, 4 ਅਪਰੈਲ
ਹੈਕਰਾਂ ਦੀ ਇਕ ਵੈੱਬਸਾਈਟ ‘ਤੇ 50 ਕਰੋੜ ਤੋਂ ਵੱਧ ਫੇਸਬੁੱਕ ਯੂਜਰਜ਼ (ਉਪਭੋਗਤਾਵਾਂ) ਦਾ ਡਾਟਾ ਉਪਲਬੱਧ ਹੈ। ਇਹ ਜਾਣਕਾਰੀ ਕਈ ਸਾਲ ਪੁਰਾਣੀ ਜਾਪਦੀ ਹੈ ਪਰ ਇਹ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਸਾਈਟਾਂ ਦੁਆਰਾ ਇਕੱਤਰ ਕੀਤੀ ਜਾਂਦੀ ਵਿਸਥਾਰਤ ਜਾਣਕਾਰੀ ਦੀ ਸੁਰੱਖਿਆ ਬਾਰੇ ਸਵਾਲ ਖੜ੍ਹੇ ਕਰਦੀ ਹੈ। ਇਹ ਜਾਣਕਾਰੀ ‘ਬਿਜ਼ਨਸ ਇਨਸਾਈਡਰ’ ਵੈੱਬਸਾਈਟ ਨੇ ਦਿੱਤੀ। ਇਸ ਵੈੱਬਸਾਈਟ ਅਨੁਸਾਰ 106 ਦੇਸ਼ਾਂ ਦੇ ਲੋਕਾਂ ਦੇ ਫੋਨ ਨੰਬਰ, ਫੇਸਬੁੱਕ ਆਈਡੀ, ਪੂਰੇ ਨਾਮ, ਸਥਾਨ, ਜਨਮ ਮਿਤੀ ਅਤੇ ਈਮੇਲ ਪਤੇ ਆਨਲਾਈਨ ਉਪਲਬੱਧ ਹਨ।