ਡਾ. ਕੁਲਵਿੰਦਰ ਗਿੱਲ
ਕੁੱਪ ਕਲਾਂ, 6 ਅਪਰੈਲ
ਇਥੇ ਲੰਘੀ ਰਾਤ ਦੋ ਅਣਪਛਾਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ 41 ਸਾਲਾ ਵਿਅਕਤੀ ਦਾ ਕਤਲ ਕਰ ਦਿੱਤਾ। ਪੀੜਤ ਦੀ ਪਛਾਣ ਲਖਵੀਰ ਸਿੰਘ ਗੋਰਾ ਵਜੋਂ ਹੋਈ ਹੈ। ਦਾਰਾ ਸਿੰਘ ਪ੍ਰਧਾਨ ਗੁਰਦੁਆਰਾ ਕੁੱਪ ਕਲਾਂ ਨੇ ਦੱਸਿਆ ਕਿ ਲਖਵੀਰ ਸਿੰਘ ਪੁੱਤਰ ਬਹਾਦਰ ਸਿੰਘ ਕੁੱਪ ਕਲਾਂ ਬੀਤੀ ਰਾਤ ਆਪਣੇ ਖੇਤਾਂ ਵਿੱਚ ਜ਼ਰੂਰੀ ਕੰਮ ਗਿਆ ਸੀ। ਉਹ ਮੋਟਰ ਦੇ ਕੋਠੇ ਕੋਲ ਆਪਣੇ ਸਾਥੀ ਨਾਲ ਖੜ੍ਹਾ ਸੀ ਕਿ ਦੋ ਅਣਪਛਾਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਗੰਭੀਰ ਜ਼ਖ਼ਮੀ ਗੋਰਾ ਨੂੰ ਮੁੱਢਲੀ ਸਹਾਇਤਾ ਲਈ ਪਹਿਲਾਂ ਅਹਿਮਦਗੜ੍ਹ ਤੇ ਮਗਰੋਂ ਸੀਐੱਮਸੀ ਲੁਧਿਆਣਾ ਵਿੱਚ ਭਰਤੀ ਕਰਵਾਇਆ ਗਿਆ। ਦੇਰ ਰਾਤ ਕਰੀਬ ਗਿਆਰਾਂ ਵਜੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਉਸ ਦੀ ਮੌਤ ਹੋ ਗਈ।