1497 ਕਰੋੜ ਰੁਪਏ ਦਾ ਸਪੈਕਟ੍ਰਮ ਖਰੀਦਣ ਲਈ ਜੀਓ ਨੇ ਏਅਰਟੈੱਲ ਨਾਲ ਕੀਤਾ ਸਮਝੌਤਾ


ਨਵੀਂ ਦਿੱਲੀ, 6 ਅਪਰੈਲ

ਰਿਲਾਇੰਸ ਜੀਓ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਆਂਧਰਾ ਪ੍ਰਦੇਸ਼, ਦਿੱਲੀ ਅਤੇ ਮੁੰਬਈ ਸਰਕਲ ਵਿੱਚ 800 ਮੈਗਾਹਰਟਜ਼ ਬੈਂਡ ਵਿੱਚ ਕੁਝ ਸਪੈਕਟ੍ਰਮ ਖਰੀਦਣ ਲਈ ਭਾਰਤੀ ਏਅਰਟੈੱਲ ਨਾਲ ਸਮਝੌਤਾ ਕੀਤਾ ਹੈ। ਇਹ ਸੌਦਾ ਕਰੀਬ 1497 ਕਰੋੜ ਰੁਪਏ ਦਾ ਹੈ। ਇਨ੍ਹਾਂ ਤਿੰਨਾਂ ਸਰਕਲਾਂ ਵਿੱਚ ਜੀਓ ਕੋਲ ਕੁਲ 7.5 ਮੈਗਾਹਰਟਜ਼ ਦਾ ਵਧੇਰੇ ਸਪੈਕਟ੍ਰਮ ਹੋਵੇਗਾ। ਜੀਓ ਅਨੁਸਾਰ ਇਹ ਸਮਝੌਤਾ ਦੂਰ ਸੰਚਾਰ ਵਿਭਾਗ ਵੱਲੋਂ ਜਾਰੀ ਸਪੈਕਟ੍ਰਮ ਕਾਰੋਬਾਰ ਦੇ ਨਿਰਦੇਸ਼ਾਂ ਤਹਿਤ ਕੀਤਾ ਗਿਆ ਹੈ। ਏਅਰਟੈੱਲ ਨੇ ਇਸ ਦੀ ਪੁਸ਼ਟੀ ਕੀਤੀ ਹੈ। -ਏਜੰਸੀSource link