ਅਮਲੋਹ ਸੜਕ ਦੀ ਜਾਂਚ ਸ਼ੁਰੂ , ਵਿਭਾਗ ਨੇ ਸੈਂਪਲ ਭਰੇ

ਅਮਲੋਹ ਸੜਕ ਦੀ ਜਾਂਚ ਸ਼ੁਰੂ , ਵਿਭਾਗ ਨੇ ਸੈਂਪਲ ਭਰੇ


ਜੋਗਿੰਦਰ ਸਿੰਘ ਓਬਰਾਏ

ਖੰਨਾ, 7 ਅਪਰੈਲ

ਇਥੋਂ ਦੀ ਖੰਨਾ-ਅਮਲੋਹ ਸੜਕ ਦੇ ਨਿਰਮਾਣ ਸਮੇਂ ਵਰਤੀ ਘਟੀਆ ਸਮੱਗਰੀ ਦੀਆਂ ਸ਼ਿਕਾਇਤਾਂ ਮਿਲਣ ‘ਤੇ ਲੋਕ ਨਿਰਮਾਣ ਵਿਭਾਗ ਨੇ ਮਾਮਲੇ ਦੀ ਜਾਂਚ ਅਰੰਭ ਦਿੱਤੀ ਹੈ। ਐਕਸੀਅਨ ਕੁਆਲਿਟੀ ਕੰਟਰੋਡ ਚੰਡੀਗੜ੍ਹ ਆਰ.ਪੀ ਸਿੰਘ ਤੇ ਐਕਸੀਅਨ ਮਨਮੀਤ ਸਿੰਘ ਦੀ ਅਗਵਾਈ ਹੇਠਾਂ ਟੀਮ ਨੇ ਸਬਜ਼ੀ ਮੰਡੀ, ਕਾਲਜ ਅਤੇ ਪੈਟਰੋਲ ਪੰਪ (ਤਿੰਨ ਥਾਵਾਂ ਤੋਂ) ਸੜਕ ਦੇ ਸੈਂਪਲ ਲਏ। ਦੱਸਣਯੋਗ ਹੈ ਕਿ ਖੰਨਾ ਤੋਂ ਅਮਲੋਹ ਜਾਣ ਵਾਲੀ ਖਸਤਾ ਹਾਲ ਸੜਕ ਲੰਬੇ ਅਰਸੇ ਬਾਅਦ ਬਣਾਈ ਗਈ ਸੀ, ਜਿਸ ਦੇ ਬਣਨ ਸਮੇਂ ਹੀ ਘਟੀਆ ਸਮੱਗਰੀ ਨੂੰ ਲੈ ਕੇ ਸਵਾਲ ਉਠਣੇ ਸ਼ੁਰੂ ਹੋ ਗਏ ਸਨ। ਇੰਟਰਲਾਕ ਟਾਈਲਾਂ ਲਾ ਕੇ ਬਣਾਈ ਇਹ ਸੜਕ ਇਕ ਮਹੀਨੇ ਅੰਦਰ ਹੀ ਟੁੱਟਣੀ ਸ਼ੁਰੂ ਹੋ ਗਈਸੀ।



Source link