ਭਾਜਪਾ ਸੰਸਦ ਮੈਂਬਰ ਦਾ ਘਿਰਾਓ ਕਰਨ ਦੇ ਦੋਸ਼ ਹੇਠ 4 ਗ੍ਰਿਫ਼ਤਾਰ


ਕੁਰੂਕਸ਼ੇਤਰ, 7 ਅਪਰੈਲ

ਭਾਜਪਾ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਦਾ ਘਿਰਾਓ ਕਰਨ ਤੇ ਉਸ ਦੀ ਕਾਰ ਦਾ ਸ਼ੀਸ਼ਾ ਤੋੜਨ ਦੇ ਦੋਸ਼ ਹੇਠ ਪੁਲੀਸ ਨੇ ਅੱਜ ਚਾਰ ਜਣਿਆਂ ਨੂੰ ਕਾਬੂ ਕੀਤਾ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸੰਸਦ ਮੈਂਬਰ ਦਾ ਉਦੋਂ ਘਿਰਾਓ ਕੀਤਾ ਸੀ ਜਦੋਂ ਉਹ ਪਾਰਟੀ ਕਾਰਕੁਨ ਦੇ ਘਰ ਜਾ ਰਹੇ ਸਨ। ਪੁਲੀਸ ਨੇ ਚਾਰ ਜਣਿਆਂ ਖਿਲਾਫਤ ਹੱਤਿਆ ਦੀ ਕੋਸ਼ਿਸ਼ ਕਰਨ, ਦੰਗੇ ਤੇ ਗੈਰਕਾਨੂੰਨੀ ਢੰਗ ਨਾਲ ਇਕੱਠੇ ਹੋਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਚਾਰ ਜਣਿਆਂ ਦੀ ਗ੍ਰਿਫ਼ਤਾਰੀ ਖਿਲਾਫ਼ ਅੱਜ ਵੱਡੀ ਗਿਣਤੀ ਲੋਕ ਸ਼ਾਹਬਾਦ ਮਾਰਕੰਡਾ ਥਾਣੇ ਬਾਹਰ ਇਕੱਠੇ ਹੋਏ ਤੇ ਭਾਜਪਾ ਤੇ ਪੁਲੀਸ ਖਿਲਾਫ਼ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਪੁਲੀਸ ਨੇ ਥਾਣੇ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ।-ਪੀਟੀਆਈSource link