ਬਗ਼ੈਰ ਅਗਾਊਂ ਇਜਾਜ਼ਤ ਤੋਂ ਅਮਰੀਕੀ ਨੇਵੀ ਨੇ ਜਹਾਜ਼ਾਂ ਦੀ ਆਵਾਜਾਈ ਭਾਰਤੀ ਪਾਣੀ ’ਚ ਸ਼ੁਰੂ ਕੀਤੀ

ਬਗ਼ੈਰ ਅਗਾਊਂ ਇਜਾਜ਼ਤ ਤੋਂ ਅਮਰੀਕੀ ਨੇਵੀ ਨੇ ਜਹਾਜ਼ਾਂ ਦੀ ਆਵਾਜਾਈ ਭਾਰਤੀ ਪਾਣੀ ’ਚ ਸ਼ੁਰੂ ਕੀਤੀ
ਬਗ਼ੈਰ ਅਗਾਊਂ ਇਜਾਜ਼ਤ ਤੋਂ ਅਮਰੀਕੀ ਨੇਵੀ ਨੇ ਜਹਾਜ਼ਾਂ ਦੀ ਆਵਾਜਾਈ ਭਾਰਤੀ ਪਾਣੀ ’ਚ ਸ਼ੁਰੂ ਕੀਤੀ

ਵਾਸ਼ਿੰਗਟਨ, 9 ਅਪਰੈਲ

ਅਮਰੀਕਾ ਦੀ ਜਲ ਸੈਨਾ ਨੇ ਬੁੱਧਵਾਰ ਨੂੰ ਭਾਰਤ ਤੋਂ ਅਗਾਊਂ ਪ੍ਰਵਾਨਗੀ ਤੋਂ ਬਿਨਾਂ ਲਕਸ਼ਦੀਪ ਟਾਪੂ ਦੇ ਨਜ਼ਦੀਕ ਭਾਰਤੀ ਪਾਣੀ ਵਿਚ ਸਮੁੰਦਰੀ ਜ਼ਹਾਜ਼ਾਂ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਯੂਐੱਸ ਨੇਵੀ ਦੇ ਸੱਤਵੇਂ ਬੇੜੇ ਦੇ ਕਮਾਂਡਰ ਦੁਆਰਾ ਜਾਰੀ ਬਿਆਨ ਵਿੱਚ 7 ਅਪਰੈਲ ਨੂੰ ਯੂਐੱਸਐੱਸ ਜੌਨ ਪਾਲ ਜੋਨਸ ਦੁਆਰਾ ਇਹ ਮੁਹਿੰਮ ਸ਼ੁਰੂ ਕੀਤੀ ਗਈ। ਬਿਆਨ ਵਿੱਚ ਕਿਹਾ ਗਿਆ ਹੈ, “7 ਅਪਰੈਲ 2021 ਨੂੰ ਯੂਐੱਸਐੱਸ ਜੌਨ ਪਾਲ ਜੋਨਸ (ਡੀਡੀਜੀ 53) ਭਾਰਤ ਦੀ ਆਗਿਆ ਤੋਂ ਬਿਨਾਂ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਭਾਰਤ ਦੇ ਵਿਸ਼ੇਸ਼ ਆਰਥਿਕ ਖੇਤਰ ਵਿੱਚ ਲਕਸ਼ਦੀਪ ਟਾਪੂ ਦੇ ਪੱਛਮ ਵਿੱਚ 130 ਸਮੁੰਦਰੀ ਮੀਲ ਦੂਰ ਸੀ। ਭਾਰਤ ਦੇ ਵਿਸ਼ੇਸ਼ ਆਰਥਿਕ ਜ਼ੋਨਵਿੱਚ ਫੌਜੀ ਅਭਿਆਸ ਜਾਂ ਮੁਹਿੰਮ ਲਈ ਪਹਿਲਾਂ ਤੋਂ ਆਗਿਆ ਲੈਣੀ ਪੈਂਦੀ ਹੈ। ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਮੁਹਿੰਮ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ ਚਲਾਈ ਗਈ ਹੈ।Source link